2022 ਤੱਕ ਸਭ ਨੂੰ ਘਰ ਦੇਵੇਗੀ ਸਰਕਾਰ : ਵੈਂਕਈਆ ਨਾਇਡੂ

image ਨਵੀਂ ਦਿੱਲੀ, 29 ਮਈ (ਪੰਜਾਬ ਟਾਇਮਜ਼ ਬਿਊਰੋ)- ਸਰਕਾਰ 2022 ਤੱਕ ਸਭ ਨੂੰ ਘਰ ਦੇਣ ਦੀ ਯੋਜਨਾ ’ਤੇ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਦੱਸਿਆ ਕਿ ਹੁਣ ਤੱਕ 19 ਲੱਖ ਘਰਾਂ ਨੂੰ ਸਰਕਾਰ ਮੰਜੂਰੀ ਦੇ ਚੁੱਕੀ ਹੈ।ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ‘ਚ ਇਸ ਕੰਮ ‘ਚ ਹੋਰ ਤੇਜੀ ਆਵੇਗੀ। ਪੀ.ਐਸ. ਆਵਾਸ ਯੋਜਨਾ ਦੇ ਤਹਿਤ 3.5 ਲੱਖ ਮਕਾਨ ਬਣੇ ਹਨ। ਆਵਾਸ ਯੋਜਨਾ ‘ਚ ਤੇਜੀ ਲਿਆਉਣ ਦੀ ਕੋਸ਼ਿਸ਼ ਜਾਰੀ ਹੈ। 2022 ਤੱਕ ਸਭ ਨੂੰ ਮਕਾਨ ਮਿਲ ਜਾਣਗੇ। ਇਸਦੇ ਲਈ ਰਾਜ ਸਰਕਾਰ ‘ਤੇ ਵੀ ਦਬਾਅ ਬਣਿਆ ਹੋਇਆ ਹੈ। ਰੇਰਾ ਨਾਲ ਮਿਲੇਗਾ ਸਭ ਨੂੰ ਫਾਇਦਾ ਵੈਂਕਈਆ ਨਾਇਡੂ ਨੇ ਅੱਗੇ ਕਿਹਾ ਕਿ ਰੇਰਾ ਨਾਲ ਸਭ ਨੂੰ ਬਰਾਬਰੀ ਦਾ ਮੌਕਾ ਅਤੇ ਫਾਇਦਾ ਮਿਲੇਗਾ।

Send this to a friend