June 20, 2026 12:14 am

ਕੈਂਸਰ ਮਰੀਜ਼ਾਂ ਦੀਆਂ ਸਮੱਸਿਆਵਾਂ ਅਤੇ ਮਰੀਜ਼ਾਂ ਦੀ ਲੁੱਟ ਰੋਕਣ ਸਬੰਧੀ ਸੰਕੇਤਕ ਰੋਸ ਧਰਨਾ

ਫ਼ਰੀਦਕੋਟ, 16 ਸਤੰਬਰ (ਰਣਜੀਤ ਬਿੱਟਾ)- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫ਼ਰੀਦਕੋਟ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਵੱਖ ਵੱਖ ਜੱਥੇਬੰਦੀਆਂ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ  ਗੇਟ ਅੱਗੇ ਕੈਂਸਰ ਮਰੀਜਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਮਰੀਜਾਂ ਦੀ ਲੁੱਟ ਰੋਕਣ ਸਬੰਧੀ  ਸੰਕੇਤਕ ਰੋਸ ਧਰਨਾ ਦਿੱਤਾ ਗਿਆ।
strike
ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਕੁਲਤਾਰ ਸਿੰਘ ਸੰਧਵਾਂ ਸੀਨੀ: ਮੀਤ ਪ੍ਰਧਾਨ, ਗੁਰਮੀਤ ਸਿੰਘ ਗੋਲੇਵਾਲਾ ਸੀਨੀ: ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਸ਼ਵਿੰਦਰ ਸਿੰਘ ਰਾਜੋਵਾਲਾ ਸਕੱਤਰ ਇੰਡੀਅਨ ਫਾਰਮਰਜ਼ ਐਸੋਸੀਏਸ਼ਨ, ਮਾਸਟਰ , ਰਲਦੂ ਸਿੰਘ ਔਲਖ, ਕਾਮਰੇਡ ਦਲੀਪ ਸਿੰਘ, ਲਾਲ ਸਿੰਘ ਗੋਲੇਵਾਲਾ, ਬਿੰਦਰ ਸਿੰਘ ਗੋਲੇਵਾਲਾ ਜਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਰਾਜੋਵਾਲ, ਹਰਪਾਲ ਸਿੰਘ ਸੁਰਮੁੱਖ ਸਿੰਘ ਭਾਰਤੀ ਕਿਸਾਨ ਯੂਨੀਅਨ ਕਾ੍ਰਤੀਕਾਰੀ , ਦਲੇਰ ਸਿੰਘ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ, ਬਾਬਾ ਅਵਤਾਰ ਸਿੰਘ ਪੰਥਕ ਲਹਿਰ, ਹਰਪਾਲ ਸਿੰਘ ਬੇਰੁਜਗਾਰ ਲਾਈਨ ਮੈਨ ਯੂਨੀਅਨ ,  ਪ੍ਰੀਤਮ ਸਿੰਘ ਬਰਾੜ ਇੰਪਲਾਈਜ ਫੈਡਰੇਸ਼ਨ ਬਿਜਲੀ ਬੋਰਡ, ਜਤਿੰਦਰ ਕੁਮਾਰ  ਪੰਜਾਬ ਸੁਬਾਰਡੀਨੇਟ ਸਰਵਿਸ ਫੈਸਡਰੇਸ਼ਨ , ਸ਼ਹੀਦ ਭਗਤ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਂਸਰ ਮਰੀਜਾਂ ਨੂੰ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਫੰਡ ਵਿੱਚ 12 ਕਰੋੜ 35 ਲੱਖ ਰੁਪਏ ਦੀ ਰਾਸ਼ੀ ਹਸਪਤਾਲ ਨੂੰ ਜਾਰੀ ਕੀਤੀ ਗਈ ਸੀ ਜਿਸ ਵਿਚੋ ਕੇਵਲ 1 ਕਰੋੜ 36 ਲੱਖ ਰੁਪਏ ਪਿਛਲੇ ਸਮੇਂ ਦੋਰਾਨ ਕੈਂਸਰ ਮਰੀਜਾਂ ਨੂੰ ਦਿੱਤੇ ਗਏ ਹਨ ਅਤੇ  ਕੈਂਸਰ ਮਰੀਜਾਂ ਨੂੰ ਮੁਫ਼ਤ ਦਵਾਈ ਲਈ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾ 10 ਲੱਖ ਰੁਪਏ ਭੇਜਿਆ ਗਿਆ ਸੀ ਪਰ  ਯੂਨੀਵਰਸਿਟੀ ਵੱਲੋਂ ਇਸ ਸਕੀਮ ਨੂੰ ਲਾਗੂ ਨਹੀ ਕੀਤਾ ਗਿਆ।  ਜੱਥੁਬੰਦੀਆਂ ਵੱਲੋਂ ਪੁਰਜ਼ੋਰ ਮੰਗ ਹੈ ਕਿ ਮੈਡੀਕਲ ਹਸਪਤਾਲ ਵਿਚ ਮਰੀਜਾਂ ਦੀ  ਅਲਟਰਾ ਸਾਉਡ ਸਹੂਲਤ ਲਈ ਤੁਰੰਤ ਆਪਣੀ ਮਸ਼ੀਨ ਲਗਾਈ ਜਾਵੇ ਅਤੇ ਸੀ.ਟੀ ਸਕੈਨ ਦੇ ਟੈਸਟ ਮੁਫ਼ਤ ਕੀਤੀ ਜਾਣ। ਹਸਪਤਾਲ ਵਿਚੋ ਦਵਾਈ ਠੇਕੇਦਾਰੀ ਸਿਸਟਮ ਬੰਦ ਕਰਕੇ ਸਰਕਾਰੀ ਡਿਸਪੈਨਸਰੀ ਰਾਹੀ ਦਿੱਤੀਆ ਜਾਣ ਅਤੇ ਠੇਕੇਦਾਰ ਖਿਲਾਫ਼ ਮਰੀਜਾਂ ਵੱਲੋਂ ਦਰਜ ਸ਼ਿਕਾਇਤਾਂ ਦੇ ਅਧਾਰ ਤੇ ਪਰਚਾ ਦਰਜ ਕੀਤਾ ਜਾਵੇ। ਆਗੂਆਂ ਨੇ ਪੰਜਾਬ ਸਰਕਾਰ ਅਤੇ ਸੀ.ਬੀ.ਆਈ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਵਿਚ ਡਾਕਟਰਾਂ ਦੀਆਂ  ਤਰੱਕੀਆਂ ਅਤੇ ਚੰਗੇ ਆਚਰਨ ਵਾਲੇ ਡਾਕਟਰਾਂ ਵਾਈਸ ਚਾਂਲਸਰ ਦੇ ਮਾੜ੍ਹੇ ਰਵੱਈਏ ਕਾਰਨ ਮਾਨਸਿਕ ਪ੍ਰੇਸ਼ਾਨ ਕਰਨ ਅਤੇ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਵੱਲੋਂ ਬਣਾਈਆਂ ਨਾਮੀ ਅਤੇ ਬੇਨਾਮੀਆਂ ਜਾਇਦਾਦ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਈ ਜਾਵੇ। ਸਮੂਹ ਆਗੂਆ ਨੇ ਬਾਬਾ ਫਰੀਦ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਤੋਂ ਮੰਗ ਕੀਤੀ ਬਾਬਾ ਫਰੀਦ ਵਾਈਸ ਚਾਂਸਲਰ ਤੋਂ ਬਾਬਾ ਫ਼ਰੀਦ ਇਮਾਨਦਾਰੀ ਐਵਾਰਡੀ ਵਾਪਸ ਲਿਆ ਜਾਵੇ। ਰੋਸ ਧਰਨੇ ਵਿਚ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਪ੍ਰਧਾਨ ਚਰਨਜੀਤ ਸਿੰਘ ਸੁੱਖਣਵਾਲਾ, ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਜਿਲਾ੍ਹ ਪ੍ਰਧਾਨ ਬਲਦੀਪ ਸਿੰਘ ਧਾਲੀਵਾਲ ਡੱਗੋ ਰੋਮਾਣਾ, ਸੁਰਜੀਤ ਸਿੰਘ ਹਰੀਏਵਾਲਾ ਸੀਨੀ: ਮੀਤ ਪ੍ਰਧਾਨ, ਰਾਜਿੰਦਰ ਸਿੰਘ ਸੂਬਾ ਸਕੱਤਰ ਪੀ.ਐਸ.ਯੂ, ਪ੍ਰੀਤਮ ਸਿੰਘ ਭਾਣਾ ਪ੍ਰਧਾਨ ਲੋਕ ਅਵਾਜ ਮੰਚ ਪੰਜਾਬ,  ਲਾਇਨਜ ਕਲੱਬ ਸਿਟੀ ਦੇ ਪ੍ਰਧਾਨ ਲਾਇਨ ਵਰਿੰਦਰ ਚਾਵਲਾ, ਮੱਖਣ ਸਿੰਘ ਪ੍ਰਧਾਨ ਨਿਊ ਟਰੇਡ ਯੂਨੀਅਨ, ਜਸਵਿੰਦਰ ਸਿੰਘ ਜਿਲਾ੍ਹ ਪ੍ਰਧਾਨ ਈ.ਟੀ.ਟੀ ਯੂਨੀਅਨ , ਸੁਰਜੀਤ ਸਿੰਘ ਢੁੱਡੀ ਪੰਜਾਬ ਪ੍ਰਧਾਨ ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੂਨੀਅਨ, ਹਰਪਾਲ ਸਿੰਘ ਮਚਾਂਕੀ ਪੀ.ਐਸ.ਈ.ਬੀ ਮੁਲਾਜਮ ਫੈਡਰੇਸ਼ਨ ਏਟਕ ਯੂਨੀਅਨ, ਸਰਬਜੀਤ ਸਿੰਘ ਭਾਂਣਾ ਜਿਲਾ੍ਹ ਪ੍ਰਧਾਨ ਟੀ ਐਸ.ਯੂ ਪਾਵਰਕਾਮ, ਪਰਮਜੀਤ ਸਿੰਘ ਰਾਮੇਆਣਾ ਪੰਥਕ ਸੇਵਾ ਲਹਿਰ , ਰੂਪਿੰਦਰ ਸਿੰਘ ਜਿਲ੍ਹਾ ਪ੍ਰਧਾਨ ਏਕਨੂਰ ਖਾਲਸਾ ਫੌਜ, ਸੁਰਿੰਦਰ ਸਿੰਘ ਰੋਮਾਣਾ, ਗੁਰਦਿੱਤ ਸਿੰਘ ਸੇਖੋਂ ਮੁੱਖ ਸੇਵਾਦਾਰ ਬਾਬਾ ਫਰੀਦ ਬਸਕਿੱਟ ਬਾਲ ਐਸੋਸੀਏਸ਼ਨ,ਸ੍ਰੀਮਤੀ ਆਸ਼ਾ ਰਾਣੀ ਜਿਲਾ੍ਹ ਪ੍ਰਧਾਨ ਭਾਰਤ ਗਿਆਨ ਵਿਗਿਆਨ ਸੰਮਤੀ, ਸੂਬਾ ਸਿੰਘ ਪ੍ਰਧਾਨ ਗਿਆਨੀ ਜੈਲ ਸਿੰਘ ਵਿਚਾਰ ਮੰਚ ਸੰਧਵਾ,ਭੁਪਿੰਦਰ ਸਿੰਘ ਘੁਗਿਆਣਾ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਬੇਅੰਤ ਸਿੰਘ ਢਿਲੋਂ ਜਿਲਾ੍ਹ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ, ਗੁਰਦਿਆਲ ਸਿੰਘ ਭੱਟੀ ਡੈਮੋਕਟੇਟਿਕ ਫੈਡਰੇਸ਼ਨ , ਪੰਜਾਬ ਸਟੂਡੈਟਸ ਯੂਨੀਅਨ ਪ੍ਰਧਾਨ ਜਸਕਰਨ ਸਿੰਘ ਮੌੜ, ਕਾਮਰੇਡ ਦਲੀਪ ਸਿੰਘ ਕੁਲ ਹਿੰਦ ਮਜਦੂਰ ਸਭਾ , ਯਾਦਵਿੰਦਰ ਸਿੰਘ , ਨਰੇਗਾ ਰੁਜਗਾਰ ਯੂਨੀਅਨ , ਗੁਰਦਰਸ਼ਨ ਸਿੰਘ ਡੈਮੋਕ੍ਰਟਿਕ ਟੀਚਰਜ ਫਰੰਟ ਪੰਜਾਬ, ਨਿਰਮਾਣ ਮਜਦੂਰ ਯੂਨੀਅਨ, ਕ੍ਰਾਤੀਕਾਰੀ ਮਜਦੂਰ ਯੂਨੀਅਨ, ਦਿਹਾਤੀ ਖੇਤ ਮਜਦੂਰ ਯੂਨੀਅਨ ਦੇ ਆਗੂ ਰੋਸ ਧਰਨੇ ਵਿਚ ਸ਼ਾਮਲ ਹੋਏ।

Send this to a friend