ਤਰਨ ਤਾਰਨ, 26 ਮਈ (ਆਹਲੂਵਾਲੀਆ, ਸੁਖਵੰਤ ਧਾਮੀ)- ਭੁਲ ਭੁਲੇਖੇ ਨਾਲ ਬਣੇ ਸਾਬਕਾ ਐਮ.ਐੱਲ.ਏ. ਰਵਿੰਦਰ ਸਿੰਘ ਬ੍ਰਹਮਪੁਰਾ ਉਰਫ ਮੁਨਸ਼ੀ ਨੇ ਕਿਹਾ ਕਿ ਲੋਕ ਸਾਡੇ ਵੱਲੋ ਮਿਲਦੀਆ ਸਹੂਲਤਾ ਨੂੰ ਕਦੇ ਨਹੀ ਭੁਲਣਗੇ, ਅਜੇ ਵੀ ਲੋਕ ਯਾਦ ਕਰਦੇ ਹਨ। ਇਸ ਦੇ ਜੁਆਬ ਵਿਚ ਕ੍ਰਾਂਤੀ ਮੰਚ ਦੀ ਮਹਿਲਾ ਵਿੰਗ ਜਿਲ੍ਹਾਂ ਪ੍ਰਧਾਨ ਬੀਬੀ ਗਿਆਨ ਕੋਰ ਨੇ ਕਿਹਾ ’ਮੁਨਸੀ ਰੇ ਝੂਠ ਮੱਤ ਬੋਲ’ ਖੁਦਾ ਦੇ ਪਾਸ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਕੀ ਦੇ ਅਸਤੀਫਾ ਦੇਣ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਉਰਫ ਮੁਨਸੀ ਨੂੰ ਕੁਝ ਸਮੇ ਲਈ ਐਮ.ਐਲ.ਏ. ਬਨਣ ਦਾ ਮੌਕਾ ਮਿਲ ਗਿਆ ਉਹ ਅੱਜ ਬੁਰੀ ਤਰ੍ਹਾਂ ਹਾਰ ਕੇ ਅਕਾਲਾੀਆ ਦਾ ਤੇ ਆਪਣਾ ਗੁਣਗਾਣ ਕਰ ਰਿਹਾ ਹੈ, ਲੋਕ ਯਾਦ ਰੱਖਣਗੇ ਤੁਹਾਡੇ ਵੱਲੋ ਕੀਤੇ ਨਿੰਕਮੇ ਕੰਮ ਨੂੰ ਬੀਬੀ ਗਿਆਨ ਕੋਰ ਨੇ ਕਿਹਾ ਮੁਨਸੀ ਜੀ ਤੁਹਾਨੂੰ ਤੇ ਡਿਪੂਆ ਵਾਲੇ ਵੀ ਯਾਦ ਕਰਕੇ ਜਿਨ੍ਹਾਂ ਕੋਲੋ ਤੁਸੀ ਮਹੀਨਾ ਵਾਰ ਉਗਰਾਹੀ ਕਰਦੇ ਰਹੇ ਹੋ, ਤੁਹਾਨੂੰ ਉਹ ਸਾਰੇ ਲੋਕ ਯਾਦ ਕਰ ਰਹੇ ਹਨ ਜਿਨ੍ਹਾਂ ਕੋਲ ਤੁਸੀ ਪੈਸੇ ਲੈ ਕੇ ਬਾਪੂ ਜੀ ਕੋਲੋ ਕੰਮ ਕਰਵਾ ਦਿੰਦੇ ਸੀ, ਬੀਬੀ ਗਿਆਨ ਕੋਰ ਨੇ ਕਿਹਾ ਕਿ ਤੁਸੀ ਲੁਟਿਆ ਤੇ ਕੁੰਇਆ ਹਰ ਵਸਤੂ ਦੀ ਕਮਿਸ਼ਨ ਲੈ ਕੇ ਆਪਣੀ ਤਿਜੋਰੀਆ ਭਰੀਆ।