ਜੀਵਨ ਨਗਰ-ਰਿਉਦ ਕਲਾਂ ਰਜਬਾਹੇ ਚੋ ਗਲੀ-ਸੜੀ ਲਾਸ਼ ਮਿਲੀ

ਬੋਹਾ, 26 ਮਈ (ਸੰਤੋਖ ਸਾਗਰ)-ਜੀਵਨ ਨਗਰ ਰਿਉਂਦ ਕਲਾਂ ਦੇ ਇੱਕ ਰਜਬਾਹੇ ਚੋ ਗਲੀ-ਸੜੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਿਸ ਨੂੰ ਬੋਹਾ ਪੁਲਿਸ ਪਾਰਟੀ ਨੇ ਆਪਣੇ ਕਬਜੇ ਚ ਲੈਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਭੇਜ ਦਿੱਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਜੀਵਨ ਨਗਰ ਦੀ ਸਰਪੰਚ ਛਿੰਦਰਪਾਲ ਕੌਰ ਦੇ ਪਤੀ ਗੁਰਦੀਪ ਸਿੰਘ ਨੇ ਬੋਹਾ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਨਾਂ ਦੇ ਪਿੰਡ ਰਜਬਾਹੇ ਚ ਇੱਕ ਲਾਸ਼ ਤੈਰ ਰਹੀ ਹੈ।ਜਿਸ ਉਪਰੰਤ ਪੁਲਿਸ ਨੇ ਮੌਕੇ ਤੇ ਜਾਕੇ ਲਾਸ਼ ਨੂੰ ਆਪਣੇ ਕਬਜੇ ਚ ਲੈ ਲਿਆ।ਏ.ਐਸ.ਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਪੂਰੀ ਤਰਾਂ ਗਲ-ਸੜ ਚੁੱਕੀ ਹੈ ਅਤੇ ਘਸਮੈਲੇ ਸਰਮਈ ਰੰਗ ਦਾ ਲੋਅਰ, ਟੀਸਰਟ ਅਤੇ ਸਰਦਈ ਰੰਗ ਦੀ ਜੈਟਸ ਨਿੱਕਰ ਪਹਿਨੇ ਮ੍ਰਿਤਕ ਦੇ ਹੱਥ ਅਤੇ ਪੈਰ ਵੀ ਝੜ ਚੁੱਕੇ ਹਨ। ਉਨ੍ਹਾਂ ਦੱਸਿਅ ਕਿ ਲਾਸ਼ ਬੁਰੀ ਤਰਾਂ ਗਲੀ-ਸੜੀ ਹੋਣ ਕਾਰਨ ਮ੍ਰਿਤਕ ਦੀ ਪਹਿਚਾਣ ਨਹੀ ਕੀਤੀ ਜਾ ਸਕੀ।ਉਨਾਂ ਦੱਸਿਆ ਕਿ ਸਰਪੰਚ ਜੀਵਨ ਨਗਰ ਦੇ ਪਤੀ ਗੁਰਦੀਪ ਸਿੰਘ ਦੇ ਬਿਆਨਾ ਤੇ ਆਧਾਰਤ ਆਈ.ਪੀ.ਸੀ ਧਾਰਾ 174 ਦੀ ਕਾਰਵਾਈ ਕੀਤੀ ਗਈ।

Send this to a friend