ਸ਼ਹੀਦ ਭਗਤ ਸਿੰਘ ਨਗਰ 16 ਸਤੰਬਰ (ਸਨਪ੍ਰੀਤ ਮਾਂਗਟ)-ਨਗਰ ਕੌਂਸਲ ਵਲੋਂ ਦੁਕਾਨਦਾਰਾਂ ਤੇ ਰੇਹੜੀ ਵਾਲੀਆਂ ਵਲੋਂ ਸ਼ਹਿਰ ਦੇ ਮੁੱਖ ਮਾਰਗਾ ਤੇ ਬਾਜਾਰਾਂ ਵਿੱਚ ਕੀਤੇ ਗਏ ਨਾਜਾਇਜ ਕਬਜੇ ਹਟਾਉਣ ਲਈ ਦੁਕਾਨਦਾਰਾਂ ਤੇ ਰੇਹੜੀ ਵਾਲਿਆ ਦਾ ਸਾਮਾਨ ਕਬਜੇ ਵਿੱਚ ਲਿਆ ਗਿਆ।

ਇਸ ਮੌਕੇ ਪ੍ਰਸ਼ਾਸ਼ਨ ਵਲੋਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਮੁੱਖ ਮਾਰਗਾ ਤੇ ਬਾਜਾਰਾਂ ਵਿੱਚ ਨਾਜਾਇਜ ਕਬਜੇ ਨਾ ਕਰਨ ਤਾਂ ਜੋਂ ਰਾਹਗੀਰਾਂ, ਵਾਹਨ ਚਾਲਕਾਂ ਨੂੰ ਹੋ ਰਹੀ ਪਰੇਸ਼ਾਨੀ ਹੱਲ ਹੋ ਸਕੇ। ਕਾਰਜ ਸਾਧਕ ਅਫਸਰ ਸੁਰਜੀਤ ਸਿੰਘ ਨੇ ਕਿਹਾ ਕਿ ਕਬਜੇ ਵਿੱਚ ਲਿਆ ਸਾਮਾਨ ਜੁਰਮਾਨਾ ਵਸੂਲ ਕਰਕੇ ਵਾਪਸ ਕੀਤਾ ਜਾਵੇਗਾ। ਇਸ ਮੌਕੇ ਨਾਇਬ ਤਸੀਲਦਾਰ ਦੀ ਅਗਵਾਈ ਚ’ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਰਜੀਤ ਸਿੰਘ ਤੇ ਅਧਿਕਾਰੀ ਹਰਸ਼ ਕੁਮਾਰ, ਕਰਨ ਸਿੰਘ, ਸੱਤਪਾਲ, ਸੁਰਜ ਕੁਮਾਰ, ਸ਼ਾਮ ਲਾਲ, ਨਰੇਸ਼ ਕੁਮਾਰ ਤੇ ਹੋਰ ਮੁਲਾਜਮ ਹਾਜਰ ਸਨ। ਇਸ ਮੌਕੇ ਨੋ ਪਾਰਕਿੰਗ ਤੇ ਨਾਜਾਇਜ ਕਬਜੇ ਖਿਲਾਫ ਚਲਾਈ ਗਈ ਮੁਹਿਮ ਨੂੰ ਠੱਲ ਪਾਉਣ ਲਈ ਟ੍ਰੈਫਿਕ ਇੰਚਾਰਜ ਚੌਧਰੀ ਸੁਰਜੀਤ ਕੁਮਾਰ ਤੇ ਏਐਸਆਈ ਰਤਨ ਸਿੰਘ ਨੇ ਨਵਾਂਸ਼ਹਿਰ ਦੇ ਮੁੱਖ ਮਾਰਗਾ ਤੇ ਵੱਡੀਆ ਸਵੀਟਸ ਸਾਂਪ, ਜੂਸ ਤੇ ਫੋਟੇ ਸਟੇਟ ਦੀਆਂ ਦੁਕਾਨਾਂ ਅੱਗੇ ਕੀਤੇ ਕਥਿਤ ਨਜਾਇਜ ਕਬਜਿਆ ਨੂੰ ਹਟਾਉਣ ਲਈ ਇਨਾਂ ਵਾਹਨਾਂ ਦੇ ਮੌਕੇ ਤੇ ਚਲਾਨ ਕੀਤਾ ਗਏ। ਜਿਕਰਯੋਗ ਹੈ ਕਿ ਐਤਵਾਰ ਨੂੰ ਹੀ ਦੁਕਾਨਦਾਰਾਂ ਵੱਲੋਂ ਕੀਤਾ ਗਏ ਨਜਾਇਜ ਕਬਜੇ ਹਟਾਉਣ ਲਈ ਵਿਭਾਗ ਵੱਲੋਂ ਬਕਾਇਦਾ ਕੌਰ ਤੇ ਬਜਾਰ ਵਿੱਚ ਮੁਨਿਆਦੀ ਕਰਾਈ ਗਈ ਸੀ। ਪਰ ਇਸ ਮੁਨਿਆਦੀ ਨੂੰ ਦੁਕਾਰਦਾਰਾਂ ਨੇ ਚੇਤਾਵਨੀ ਸਮਝਣ ਦੀ ਬਜਾਏ ਹਲਕੇ ਵਿੱਚ ਹੀ ਲਿਆ। ਪਰ ਜਦੋਂ ਪ੍ਰਸ਼ਾਸ਼ਨ ਨਜਾਇਜ ਕਬਜੇ ਹਟਾਉਣ ਲਈ ਨਿਕਲਿਆ ਤਾਂ ਦੁਕਾਨਦਾਰਾਂ ਨੂੰ ਹੱਥਾਂ- ਪੈਰਾਂ ਦੀ ਪੈ ਗਈ।