ਪੰਜਾਬ ਟਾਇਮਜ਼ ਦੇ ਸੰਪਾਦਕ ਦੀ ਸਪੁੱਤਰੀ ਨੇ ਆਈਲੈਟਸ ਚੋਂ 8.5 ਬੈਂਡ ਲੈ ਕੇ ਕੀਤਾ ਕੀਰਤੀਮਾਨ ਕਾਇਮ

ਰੀਡਿੰਗ ’ਚੋਂ 9, ਲਿਸਨਿੰਗ ਚੋਂ 8.5, ਸਪੀਕਿੰਗ ਚੋਂ 8.5 ਬੈਂਡ
image ਜਲੰਧਰ, 26 ਮਈ- ਰੋਜ਼ਾਨਾ ‘ਪੰਜਾਬ ਟਾਇਮਜ਼’ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਦੀ ਹੋਣਹਾਰ ਸਪੁੱਤਰੀ ਅਤੇ ਅਖ਼ਬਾਰ ਦੀ ਕਾਰਜਕਾਰੀ ਸੰਪਾਦਕ ਬੀਬਾ ਪਰਨੀਤ ਕੌਰ ਬਰਾੜ ਨੇ ਆਈਲੈਟਸ ਜਨਰਲ ਟ੍ਰੇਨਿੰਗ ਕੈਟਾਗਰੀ ਦੀ ਪ੍ਰੀਖਿਆ ’ਚ 9 ’ਚੋਂ 8.5 ਬੈਂਡ ਲੈ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।ਆਈਲੈਟਸ ਜਨਰਲ ਆਈ.ਡੀ.ਪੀ. ਦਾ ਇਹ ਇਮਤਿਹਾਨ 13 ਮਈ 2017 ਨੂੰ ਜਲੰਧਰ ਵਿਖੇ ਹੋਇਆ ਸੀ ਅਤੇ ਕੁੱਲ ਚਾਰ ਮਾਡਿਊਲਾਂ ਚੋਂ ਇਕ ਮਾਡਿਊਲਾਂ ਸਪੀਕਿੰਗ ਦਾ ਇਮਤਿਹਾਨ 12 ਮਈ ਨੂੰ ਹੋਇਆ। ਆਈਲੈਟਸ ਦੇ ਟੈਸਟ ਚੋ ਕੁੱਲ 9 ਬੈਂਡਾਂ ਚੋਂ ਅੰਕ ਤਕਸੀਮ ਕੀਤੇ ਜਾਂਦੇ ਹਨ। ਵਿਦੇਸ਼ ਵਿੱਚ ਪੱਕੀ ਨਾਗਰਿਕਤਾ ਹਾਸਿਲ ਕਰਨ ਲਈ ਆਈਲੈਟਸ ਜਨਰਲ ਦਾ ਟੈਸਟ ਪਾਸ ਕਰਨਾ ਲਾਜ਼ਮੀ ਸ਼ਰਤ ਹੈ। ਇਹ ਟੈਸਟ ਸਾਲ ਅੰਦਰ ਕਈ ਵਾਰ ਹੁੰਦਾ ਹੈ ਅਤੇ ਤਕਰੀਬਨ 13ਵੇਂ ਦਿਨ ਇਸ ਦਾ ਰਿਜ਼ਲਟ ਐਲਾਨ ਦਿੱਤਾ ਜਾਂਦਾ ਹੈ।ਬੀਬਾ ਪਰਨੀਤ ਕੌਰ ਨੇ ਕੁੱਲ ਚਾਰ ਮਾਡਿਊਲਾਂ ’ਚੋਂ ਰੀਡਿੰਗ ’ਚੋਂ 9 ਬੈਂਡ, ਲਿਸਨਿੰਗ ਚੋਂ 8.5 ਬੈਂਡ, ਸਪੀਕਿੰਗ ਚੋਂ 8.5 ਬੈਂਡ ਅਤੇ ਰਾਈਟਿੰਗ ਚੋਂ 7.5 ਬੈਂਡ ਪਰਾਪਤ ਕੀਤੇ ਹਨ। ਉਸਦੇ ਓਵਰਆਲ 9 ਬੈਂਡ ਚੋਂ 8.5 ਬੈਂਡ ਆਏ ਹਨ। ਆਈਲੈਟਸ ਜਨਰਲ ਕੈਟਾਗਰੀ ਚੋਂ ਇਨ੍ਹਾਂ ਬੈਂਡਾਂ ਨਾਲ ਉਹ ਕੈਨੇਡਾ ਅਤੇ ਆਸਟਰੇਲੀਆ ਦੀ ਪੀ.ਆਰ. ਲਈ ਸਿਧੇ ਤੌਰ ’ਤੇ ਕੁਆਲੀਫਾਈ ਕਰਦੀ ਹੈ ਅਤੇ ਪੱਕੇ ਤੌਰ ’ਤੇ ਵਿਦੇਸ਼ ਜਾ ਸਕਦੀ ਹੈ।ਬੀਬਾ ਪਰਨੀਤ ਕੌਰ ਦੀ ਇਸ ਪ੍ਰਾਪਤੀ ਉੱਪਰ ਪਰਿਵਾਰ ਨੂੰ ਲਗਾਤਾਰ ਵਧਾਈ ਸੰਦੇਸ਼ ਮਿਲ ਰਹੇ ਹਨ। ਆਈਲੈਟਸ ਵਿੱਚ ਇਹ ਪ੍ਰਾਪਤੀ ਵਿਰਲੇ ਹੀ ਵਿਦਿਆਰਥੀਆਂ ਨੂੰ ਪ੍ਰਾਪਤ ਹੁੰਦੀ ਹੈ।

Send this to a friend