ਫੌਜੀ ਅਧਿਕਾਰੀਆਂ ਨੇ ਸਿਖਾਏ ਬੱਚਿਆਂ ਨੂੰ ਚਰਿੱਤਰ ਨਿਰਮਾਣ ਦੇ ਗੁਰ

image ਅੰਮ੍ਰਿਤਸਰ, 25 ਮਈ (ਸੁਨੀਲ ਗੁਪਤਾ)- ਐਨ ਸੀ ਸੀ ਵੱਲੋਂ ਮਿਲੇਨੀਅਮ ਸਕੂਲ, ਅੰਮ੍ਰਿਤਸਰ ਵਿਖੇ ਸਾਫਟ ਸਕਿੱਲਸ ਡਿਵੈਲਪਮੈਂਟ ਸੈਮੀਨਾਰ ਐਨ.ਸੀ.ਸੀ ਗਰੁੱਪ ਹੈਡਕੁਆਟਰ, ਅੰਮ੍ਰਿਤਸਰ ਦੇ ਬ੍ਰਿਗੇਡੀਅਰ ਸ੍ਰੀ ਵਿਜੈ ਸਾਗਰ ਧੀਮਾਨ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਪੜ•ਾਈ ਦੇ ਨਾਲ-ਨਾਲ ਉਹਨਾਂ ਦੇ ਬੋਲ-ਚਾਲ ਵਿਚ ਸੁਧਾਰ ਕਰਨਾ ਅਤੇ ਆਤਮ-ਵਿਸ਼ਵਾਸ਼ ਵਿੱਚ ਵਾਧਾ ਕਰਨਾ ਸੀ। ਇਸ ਮੌਕੇ ਬ੍ਰਿਗੇਡੀਅਰ ਧੀਮਾਨ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਨਿੱਜੀ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਨਾਂ ਬੱਚਿਆਂ ਨੂੰ ਕਿਤਾਬੀ ਪੜਾਈ ਦੇ ਨਾਲ-ਨਾਲ ਆਪਣੇ ਚਰਿੱਤਰ ਨਿਰਮਾਣ ਵੱਲ ਧਿਆਨ ਦੇਣ ਅਤੇ ਆਲੇ-ਦੁਆਲੇ ਦੀ ਸੂਝ-ਬੂਝ ਰੱਖਣ ਦੀ ਪ੍ਰੇਰਨਾ ਦਿੱਤੀ। ਉਨਾਂ ਕਿਹਾ ਕਿ ਕੋਈ ਵੀ ਬੱਚਾ ਕਿਸੇ ਵੀ ਖੇਤਰ ਵਿਚ ਤਾਂ ਹੀ ਕਾਮਯਾਬ ਹੋ ਸਕਦਾ ਹੈ, ਜੇਕਰ ਉਸਨੇ ਜਿੰਦਗੀ ਦੀ ਔਖੀਆਂ-ਸੌਖੀਆਂ ਘਾਟੀਆਂ ਸਰ ਕੀਤੀਆਂ ਹੋਣ। ਉਨਾਂ ਨੇ ਬੱਚਿਆਂ ਨੂੰ ਆਪਣਾ ਕੰਮ ਆਪ ਕਰਨ, ਆਲੇ-ਦੁਆਲੇ ਦੀ ਸਫਾਈ ਰੱਖਣ, ਅਖਬਾਰ ਪੜਨ ਅਤੇ ਸਮਾਜ ਸੇਵਾ ਵਿਚ ਵੱਧ-ਚੜ• ਕੇ ਹਿੱਸਾ ਪਾਉਣ ਦਾ ਸੱਦਾ ਦਿੱਤਾ। ਉਨਾਂ ਦੱਸਿਆ ਕਿ ਉਹ ਹੁਣ ਤੱਕ 500 ਬੱਚਿਆਂ ਨੂੰ ਇਸ ਮੁਹਿੰਮ ਤਹਿਤ ਜਾਗਰੂਕ ਕਰ ਚੁੱਕੇ ਹਨ ਅਤੇ ਆਸ ਕਰਦੇ ਹਨ ਕਿ ਛੇਤੀ ਹੀ ਇਸ ਦਾ ਘੇਰਾ ਹੋਰ ਵਧਾ ਕੇ ਹੋਰ ਬੱਚਿਆਂ ਤੱਕ ਪਹੁੰਚ ਕਰਨਗੇ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਨੇ ਕਿਹਾ ਕਿ ਇਹ ਮੁਹਿੰਮ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਇੱਕ ਨਿਵੇਕਲਾ ਉਪਰਾਲਾ ਹੈ ਕਿਉਂਕਿ ਸਾਡੀ ਵਿੱਦਿਅਕ ਪ੍ਰਣਾਲੀ ਅਧੀਨ ਵਿਦਿਆਰਥੀਆਂ ਕਿਤਾਬਾਂ ਦੇ ਬੋਝ ਥੱਲੇ ਦਬੇ ਰਹਿੰਦੇ ਹਨ ਅਤੇ ਸਦਾ ਅੰਕਾਂ ਦੀ ਦੌੜ ਵਿੱਚ ਹੀ ਸ਼ਾਮਲ ਰਹਿੰਦੇ ਹਨ ਜਦੋਂਕਿ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ਼ ਅਤੇ ਚਰਿਤਰ ਨਿਰਮਾਣ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ। ਭਵਿੱਖ ਵਿੱਚ ਵਿਦਿਆਰਥੀ ਇਹਨਾਂ ਯੋਗਤਾਵਾਂ ਦੇ ਅਵਿਕਸਤ ਹੋਣ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਪ੍ਰਿੰਸੀਪਲ ਮੈਡਮ ਸ੍ਰੀਮਤੀ ਸੁਨੀਤਾ ਬਾਬੂ ਨੇ ਬ੍ਰਿਗੇਡੀਅਰ ਵਿਜੈ ਸਾਗਰ ਧੀਮਾਨ, ਕਮਾਂਡਰ ਐਨ.ਸੀ.ਸੀ ਗਰੁੱਪ ਹੈਡਕੁਆਟਰ ਨੂੰ ਉਹਨਾਂ ਦੇ ਇਸ ਵਿਲੱਖਣ ਉਪਰਾਲੇ ਲਈ ਸ਼ੁੱਭ ਇਛਾਵਾਂ ਭੇਟ ਕੀਤੀਆਂ ਅਤੇ ਸਕੂਲ ਦੇ ਵਾਇਸ ਪ੍ਰਿੰਸੀਪਲ ਸ੍ਰੀਮਤੀ ਸ਼ੈਲਜਾ ਟੰਡਨ ਨੇ ਇਸ ਸੈਮੀਨਾਰ ਨੂੰ ਵਿਦਿਆਰਥੀਆਂ ਲਈ ਲਾਹੇਵੰਦ ਦੱਸਿਆ ਅਤੇ ਬ੍ਰਿਗੇਡੀਅਰ ਸਾਹਿਬ ਦਾ ਧੰਨਵਾਦ ਕੀਤਾ।

Send this to a friend