ਵਿਧਾਇਕ ਡਾ: ਧਰਮਵੀਰ ਅਗਨੀਹੋਤਰੀ ਨੂੰ ਪਾਰਟੀ ਦੀ ਨਿਰਸਵਾਰਥ ਸੇਵਾ ਲਈ ਮੰਤਰੀ ਮੰਡਲ ’ਚ ਲਿਆ ਜਾਵੇ

image ਤਰਨ ਤਾਰਨ, 25 ਮਈ (ਆਹਲੂਵਾਲੀਆ, ਰਵਿੰਦਰ ਕੱਕੜ, ਖਾਰਾ)- ਆਲ ਇੰਡਿਆ ਕ੍ਰਾਤੀਕਾਰੀ ਲੋਕ ਚੇਤਨਾ ਮੰਚ ਰਜਿ: ਦੇ ਚੈਅਰਮੈਨ ਪੰਜਾਬ ਸ੍ਰ; ਸੋਹਣ ਸਿੰਘ ਰੱਖੜਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋ ਮੰਗ ਕੀਤੀ ਕਿ ਡਾ: ਧਰਮਵੀਰ ਅਗਨੀਹੋਤਰੀ ਵਿਧਾਇਕ ਤਰਨ ਤਾਰਨ ਦਹਾਕਿਆ ਤੋ ਕਾਗਰਸ ਦੀ ਨਿਰਸਵਾਰਥ ਸੇਵਾ ਕਰ ਰਹੇ ਹਨ ਉਨਾ ਦੀਆ ਸੇਵਾਵਾ ਨੂੰ ਮੁੱਖ ਰੱਖਦਿਆ ਉਨਾ ਨੂੰ ਕੈਬਨਿਟ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਜਾਵੇ ਇਹ ਮੰਗ ਇਕੱਲੇ ਕ੍ਰਾਂਤੀ ਮੰਚ ਦੀ ਨਹੀ ਬਲਕਿ ਪੂਰੇ ਤਰਨ ਤਾਰਨ ਸ਼ਹਿਰਵਾਸੀਆਂ ਤੇ ਪਿੰਡ ਵਾਸੀਆ ਦੀ ਹੈ ਉਨਾ ਨੇ ਉਹ ਮਾਝੇ ਦੀ ਸੀਟ ਜਿੱਤੀ ਹੈ ਜਿਸਨੂੰ ਅਕਾਲੀ ਆਪਣੀ ਜਗੀਰ ਸਮਝਦੇ ਸਨ, ਇਹ ਸੀਟ ਡਾ. ਧਰਮਵੀਰ ਅਗਨੀਹੋਤਰੀ ਨੇ ਆਪਣੇ ਸਾਧੂ ਸੁਭਾਅ ਤੇ ਦਰਵੇਸ਼ ਸਿਆਸਤਦਾਨ ਦੇ ਤੌਰ ਤੇ ਜਿੱਤੀ ਕੇ ਤੁਹਾਡੀ ਝੋਲੀ ਵਿੱਚ ਪਾਈ ਹੈ ਇਨ੍ਹਾਂ ਗੱਲਾ ਨੂੰ ਮੁੱਖ ਰੱਖਦਿਆ ਚੈਅਰਮੈਨ ਰੱਖੜਾ ਨੇ ਕਿਹਾ ਕਿ ਉਹਨਾ ਨੂੰ ਮੰਤਰੀ ਬਣਾ ਕੇ ਮਾਝੇ ਦੇ ਲੋਕਾ ਦੀ ਸੇਵਾ ਦਾ ਮੌਕਾ ਦਿਤਾ ਜਾਵੇ।

Send this to a friend