ਨਿਊਜਰਸੀ, 16 ਸਤੰਬਰ (ਪੀ.ਟੀ.)-24 ਸਾਲਾ ਮਿਸ ਨਿਊਯਾਰਕ ਨੀਨਾ ਦਾਵੁਲੁਰੀ ਮਿਸ ਅਮਰੀਕਾ ਸੁੰਦਰਤਾ ਮੁਕਾਬਲਾ ਜਿੱਤਣ ਵਾਲੀ ਭਾਰਤੀ ਮੂਲ ਦੀ ਪਹਿਲੀ ਪ੍ਰਤੀਯੋਗੀ ਬਣੀ ਹੈ। ਉਸ ਨੂੰ ਮਿਸ ਅਮਰੀਕਾ ਦਾ ਤਾਜ ਇਥੇ ਹੋਏ ਇਕ ਸ਼ਾਨਦਾਰ ਸਮਾਗਮ ਵਿਚ ਪਹਿਨਾਇਆ ਗਿਆ। ਆਪਣੇ ਪਿਤਾ ਦੀ ਤਰਾਂ ਡਾਕਟਰ ਬਣਨ ਦੀ ਚਾਹਵਾਨ ਨੀਨਾ ਨੂੰ ਇਸ ਜਿੱਤ ਲਈ ਘਟੋ ਘਟ 50000 ਡਾਲਰ ਸਕਾਲਰਸ਼ਿਪ ਵਜੋਂ ਮਿਲਣਗੇ। ਪੀਲੇ ਰੰਗ ਦੇ ਇਕ ਬੇਹੱਦ ਮਨਮੋਹਕ ਲਿਬਾਸ ਵਿਚ ਲਿਪਟੀ ਨੀਨਾ ਮਿਸ ਅਮਰੀਕਾ ਐਲਾਨੇ ਜਾਣ ਉਪਰੰਤ ਆਪਣੀਆਂ ਅੱਖਾਂ ਵਿਚ ਛਲਕਦੇ ਹੋਏ ਖੁਸ਼ੀ ਦੇ ਹੰਝੂ ਲੈ ਕੇ ਰੈਂਪ ‘ਤੇ ਆਈ। ਤਾਜ ਪਹਿਣਨ ਉਪਰੰਤ ਨੀਨਾ ਨੇ ਕਿਹਾ ਕਿ ਮੈਂ ਬੇਹੱਦ ਖੁਸ਼ ਹਾਂ।