ਰਾਮਪੁਰਾ ਫੂਲ ’ਚ ਨਜਾਇਜ਼ ਪ੍ਰੇਮ ਸਬੰਧਾ ਦੇ ਚੱਲਦਿਆਂ ਔਰਤ ਨੇ ਕੀਤਾ ਬੇਹਰਿਮੀ ਨਾਲ ਕਤਲ

image ਰਾਮਪੁਰਾ ਫੂਲ, 25 ਮਈ (ਮਨਪ੍ਰੀਤ ਸਿੰਘ ਗਿੱਲ, ਮਨਦੀਪ ਢੀਂਗਰਾ)- ਸਥਾਨਕ ਸ਼ਹਿਰ ਦੇ ਨੇੜੈ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਅੱਜ ਸਵੇਰੇ 5 ਵਜੇ ਵਾਪਰੀ ਜਦੋ ਰਾਮਪੁਰਾ-ਮੋੜ ਰੋਡ ਉਪਰ ਪੈਟਰੋਲ ਪੰਪ ਲਾਗੇ ਇੱਕ ਨਗਨ ਅਵਸਥਾ ਵਿਚ ਮਰੇ ਹੋਏ ਵਿਆਕਤੀ ਦਾ ਧੜ ਮਿਲਿਆ ਜਿਸ ਦਾ ਸਿਰ ਧਰਤੀ ਨਾਲ ਕੁਲਚਿਆ ਪਿਆ ਸੀ। ਥਾਣਾ ਸਦਰ ਗਿਲ ਕਲਾਂ ਰਾਮਪੁਰਾ ਦੇ ਇੰਚਾਰਜ਼ ਏ.ਐੱਸ.ਆਈ. ਸੱਤਪਾਲ ਮਾਰਕੰਡਾ ਨੇ ਦੱਸਿਆਂ ਕਿ ਮ੍ਰਿਤਕ ਦੇ ਭਰਾ ਦੇ ਬਿਆਨਾ ਮੁਤਾਬਕ ਅੱਜ ਸਵੇਰੇ 5 ਵਜੇ ਮਨਜੀਤ ਕੌਰ ਪਤਨੀ ਸਵ.ਅਜੈਬ ਸਿੰਘ ਵਾਸੀ ਨੰਗਲ ਸੇਰਪੁਰ ਬਰਨਾਲਾ ਜ਼ੋ ਮੌਜੂਦਾ ਪਿੰਡ ਰਾਮਪੁਰਾ ਵਿਖੇ ਰਹਿ ਰਹੀ ਹੈ ਕੋਲ ਸੁਖਵਿੰਦਰ ਸਿੰਘ ਉਫਰ ਬਿੰਦਰ ਪੁੱਤਰ ਜਗਰੂਪ ਸਿੰਘ ਵਾਸੀ ਮਿਰਜਾ ਪੱਤੀ ਮੌੜ ਖੁਰਦ ਪਿਛਲੇ 4 ਸਾਲਾ ਤੋਂ ਇਕਠੇ ਰਹਿੰਦੇ ਸਨ। ਮਨਜੀਤ ਕੌਰ ਇੱਕ ਲਾਲਚੀ ਕਿਸਮ ਦੀ ਔਰਤ ਹੈ ਜਿਸ ਨੇ ਉਕਤ ਦੇ ਹਿੱਸੇ ਆਉਦੀ ਸਾਰੀ ਜਮੀਨ ਨੂੰ ਵੇਚ ਦਿੱਤੀ। ਪਿਛਲੀ ਰਾਤ ਉਕਤ ਵਿਅਕਤੀ ਆਪਣੇ ਪਿੰਡ ਤੋਂ ਰਾਮਪੁਰਾ ਵਾਪਿਸ ਆਇਆਂ ਤਾਂ ਇਸ ਨੇ ਆਪਣੇ ਹੋਰ ਨਾ ਮਾਲੂਮ ਸਾਥੀਆ ਨਾਲ ਮਿਲਕੇ ਉਕਤ ਨੂੰ ਨੰਗਾ ਧੜ ਕਰਕੇ ਸਿਰ ਉਪਰ ਦੀ ਟਰੱਕ ਲੰਗਾ ਕੇ ਮਾਰ ਦਿੱਤਾ। ਉਕਤ ਦਾ ਪੋਸਟ ਮਾਰਟਮ ਸਿਵਲ ਹਸਪਤਾਲ ਰਾਮਪੁਰਾ ਵਿਖੇ ਹੋ ਰਿਹਾ ਹੈ। ਮਨਜੀਤ ਕੌਰ ਅਤੇ ਉਸ ਦੇ ਨਾ ਮਾਲੂਮ ਹੋਰ ਸਾਥੀਆਂ ਖਿਲਾਫ 302, 323 ਅਤੇ 120 ਦਾ ਪਰਚਾ ਦਰਜ ਕਰ ਦਿੱਤਾ।

Send this to a friend