ਨਵੀਂ ਦਿੱਲੀ, 16 ਸਤੰਬਰ (ਪੀ.ਟੀ.)-ਵਿੱਤ ਮੰਤਰਾਲੇ ਨੇ ਦੇਸ਼ ਤੇ ਵਿਦੇਸ਼ ਵਿਚਲੇ ਕਾਲੇ ਧਨ ਬਾਰੇ ਅਜੇ ਅਨੁਮਾਨ ਲਾਉਣਾ ਹੈ ਤੇ ਗੈਰ ਕਾਨੂੰਨੀ ਪੈਸੇ ਦੀ ਮਾਤਰਾ ਸਬੰਧੀ ਜਾਂਚ ਪੜਤਾਲ ਅਜੇ ਮੁਕੰਮਲ ਨਹੀਂ ਹੋਈ। ਵਿੱਤ ਮੰਤਰਾਲੇ ਨੇ ਇਹ ਜਵਾਬ ਸੂਚਨਾ ਦੇ ਅਧਿਕਾਰ ਤਹਿਤ ਦਾਇਰ ਇਕ ਦਰਖਾਸਤ ਦੇ ਉਤਰ ਵਿਚ ਦਿੱਤਾ ਹੈ। ਵਿੱਤ ਮੰਤਰਾਲੇ ਨੇ ਕਾਲੇ ਧਨ ਬਾਰੇ ਡੂੰਘਾਈ ਨਾਲ ਜਾਂਚ ਕਰਨ ਦਾ ਆਦੇਸ਼ 21 ਮਾਰਚ 2011 ਨੂੰ ਦਿੱਤਾ ਸੀ ਤੇ ਇਸ ਨੂੰ ਮੁਕੰਮਲ ਕਰਨ ਦਾ ਸਮਾਂ 18 ਮਹੀਨੇ ਮਿਥਿਆ ਸੀ ਜੋ ਇਸ ਸਾਲ 21 ਅਗਸਤ ਨੂੰ ਪੂਰਾ ਹੋ ਗਿਆ ਹੈ।