ਖਾਲਸਾ ਕਾਲਜ ਪਟਿਆਲਾ ਵੱਲੋਂ ਵੋਕੇਸ਼ਨਲ ਕੋਰਸਾਂ ਦਾ ਪ੍ਰਾਸਪੈਕਟਸ ਜਾਰੀ

ਖ਼ਾਲਸਾ ਕਾਲਜ ਹੁਣ ਰਾਜ ਦੀ ਮੋਹਰੀ ਸੰਸਥਾ : ਪ੍ਰੋ. ਬੱਤਰਾ
image ਪਟਿਆਲਾ, 24 ਮਈ- ਅੱਜ ਖ਼ਾਲਸਾ ਕਾਲਜ, ਪਟਿਆਲਾ ਦੇ ਦੀਨ ਦਿਆਲ ਉਪਾਧਿਆਇ ਕੌਸ਼ਲ ਕੇਂਦਰ ਅਧੀਨ ਚੱਲ ਰਹੇ ਵੋਕੇਸ਼ਨਲ ਕੋਰਸ ਦਾ ਸੈਸ਼ਨ 2017-18 ਦਾ ਪ੍ਰਾਸਪੈਕਟਸ ਡਾ. ਗੁਰਦੀਪ ਸਿੰਘ ਬੱਤਰਾ, ਕਾਰਜਕਾਰੀ ਡੀਨ ਅਕਾਦਮਿਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਰਿਲੀਜ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਖ਼ਾਲਸਾ ਕਾਲਜ, ਪਟਿਆਲਾ ਦਾ ਨਾਂ ਮੌਜੂਦਾ ਸਮੇਂ ਵਿੱਚ ਰਾਜ ਦੇ ਮੋਹਰੀ ਕਾਲਜਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ ਅਤੇ ਜਿਸ ਤਰ੍ਹਾਂ ਦੀ ਅਕਾਦਮਿਕ ਵਿਭਿੰਨਤਾ ਇਸ ਕਾਲਜ ਵਿਖੇ ਹੈ ਉਹ ਸ਼ਾਇਦ ਹੀ ਰਾਜ ਦੇ ਕਿਸੇ ਹੋਰ ਕਾਲਜ ਵਿੱਚ ਹੋਵੇਗੀ। ਡਾ. ਬੱਤਰਾ ਨੇ ਇਸ ਗੱਲ ਤੇ ਅਥਾਹ ਖੁਸ਼ੀ ਪ੍ਰਗਟ ਕੀਤੀ ਕਿ ਕਾਲਜ ਵਿੱਚ ਜਿਥੇ ਪ੍ਰਰੰਪਰਿਕ ਅਤੇ ਪ੍ਰੋਫੈਸ਼ਨਲ ਕੋਰਸ ਸਫ਼ਲਤਾਪੂਰਵਕ ਚੱਲ ਰਹੇ ਹਨ ਉਥੇ ਇਹ ਕਾਲਜ ਮੌਜੂਦਾ ਸਮੇਂ ਦੀ ਮੁੱਢਲੀ ਜ਼ਰੂਰਤ ਅਨੁਸਾਰ ਹੁਨਰ ਵਿਕਾਸ ਅਤੇ ਕੁਸ਼ਲਤਾ ਭਰਪੂਰ ਕੋਰਸ ਚਲਾ ਕੇ ਬਹੁਤ ਵੱਡੀ ਪਹਿਲ ਕਦਮੀ ਕਰ ਰਿਹਾ ਹੈ। ਡਾ. ਬੱਤਰਾ ਨੇ ਇਹ ਵੀ ਕਿਹਾ ਕਿ ਕਾਲਜ ਦਾ ਬੁਨਿਆਦੀ ਢਾਂਚਾ ਕਿਸੇ ਵੀ ਤਰੀਕੇ ਨਾਲ ਅੰਤਰ ਰਾਸ਼ਟਰੀ ਮਿਆਰਾਂ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਸਟਾਫ਼ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਸੰਸਥਾ ਦੇ ਬਹੁ ਗਿਣਤੀ ਸਟਾਫ਼ ਮੈਂਬਰ ਖੋਜ ਕਾਰਜਾਂ ਨਾਲ ਜੁੜੇ ਹੋਏ ਹਨ ਜਿਸ ਸਦਕਾ ਮਨੁੱਖੀ ਸਾਧਨਾਂ ਦਾ ਨਿਰੰਤਰ ਵਿਕਾਸ ਹੋ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉ¤ਭਾ ਨੇ ਦੱਸਿਆ ਕਿ ਸੰਸਥਾ ਲਈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਸੀ ਜਦੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਭਾਰਤ ਸਰਕਾਰ ਵੱਲੋਂ ਕਾਲਜ ਨੂੰ ਦੀਨ ਦਿਆਲ ਉਪਾਧਿਆਇ ਕੌਸ਼ਲ ਕੇਂਦਰ ਦਿੱਤਾ ਗਿਆ ਅਤੇ ਇਹ ਸੰਸਥਾ ਦੇਸ਼ ਦੀਆਂ ਉਨ੍ਹਾਂ 47 ਸੰਸਥਾਵਾਂ ਵਿੱਚ ਸ਼ੁਮਾਰ ਹੋਈ ਜਿਥੇ ਇਹ ਕੋਰਸ ਸ਼ੁਰੂ ਕੀਤੇ ਗਏ ਹਨ। ਪ੍ਰਿੰਸੀਪਲ ਡਾ. ਉ¤ਭਾ ਨੇ ਕਿਹਾ ਕਿ ਇਸ ਕੇਂਦਰ ਵਿੱਚ ਅੰਤਰ ਰਾਸ਼ਟਰੀ ਪੈਮਾਨਿਆਂ ਅਨੁਸਾਰ ਬੀ.ਵਾਕ. ਦੇ ਛੇ ਕੋਰਸ ਸਫ਼ਲਤਾਪੂਰਵਕ ਚੱਲ ਰਹੇ ਹਨ। ਇਨ੍ਹਾਂ ਵਿੱਚ ਬੀ.ਵਾਕ. ਫੂਡ ਪ੍ਰੋਸੈਸਿੰਗ ਐਂਡ ਇੰਜੀਨਅਰਿੰਗ, ਬੀ.ਵਾਕ. ਸੋਫਟਵੇਅਰ ਡਿਵੈਲਪਮੈਂਟ, ਬੀ.ਵਾਕ. ਆਟੋ ਮੋਬਾਇਲਜ਼ ਅਤੇ ਐਡਵਾਂਸ ਡਿਪਲੋਮਾ ਇਨ ਆਟੋ ਇਲੈਕਟਰੀਕਲਜ਼ ਐਂਡ ਇਲੈਕਟਰੋਨਿਕਸ, ਬੀ.ਵਾਕ. ਐਗਰੀਕਲਚਰ, ਐਡਵਾਂਸ ਡਿਪਲੋਮਾ ਇਨ ਗਰੀਨ ਹਾਊਸ ਟੈਕਨਾਲੋਜੀ ਹਨ। ਪ੍ਰਿੰਸੀਪਲ ਡਾ. ਉ¤ਭਾ ਨੇ ਕਿਹਾ ਕਿ ਇਨ੍ਹਾਂ ਕੋਰਸਾਂ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਤੌਰ ’ਤੇ ਉਦਯੋਗਿਕ ਅਤੇ ਫੀਲਡ ਦੀ ਵੀ ਸਿਖਲਾਈ ਦਿੱਤੀ ਜਾ ਰਹੀ ਹੈ। ਖੇਤੀ ਨਾਲ ਸਬੰਧਤ ਕੋਰਸਾਂ ਵਿੱਚ ਵਿਦਿਆਰਥੀਆਂ ਨੂੰ ਮੁਹਾਰਤ ਦੇਣ ਲਈ 20 ਏਕੜ ਦੇ ਰਕਬੇ ’ਚ ਖੇਤੀ ਖੋਜ ਕੇਂਦਰ ਸਥਾਪਤ ਕੀਤਾ ਗਿਆ ਹੈ। ਬਾਕੀ ਕੋਰਸਾਂ ਲਈ ਲੋੜੀਂਦੀਆਂ ਅਤਿ ਆਧੁਨਿਕ ਵਰਕਸ਼ਾਪਾਂ ਅਤੇ ਲੈਬਾਟਰੀਆਂ ਦਾ ਨਿਰਮਾਣ ਕੀਤਾ ਗਿਆ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ ਦਾਖ਼ਲੇ ਜੂਨ, 2017 ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕੀਤੇ ਜਾਣਗੇ। ਪਰ ਪ੍ਰਾਸਪੈਕਟਸ ਕਾਲਜ ਕੈਂਪਸ ਵਿਖੇ ਉਪਲੱਭਧ ਹਨ ਅਤੇ ਆਨ ਲਾਇਨ ਫਾਰਮ ਜਮ੍ਹਾਂ ਹੋ ਰਹੇ ਹਨ।

Send this to a friend