ਝੋਨੇ ਦੀ ਲਵਾਈ 15 ਜੂਨ ਤੋਂ : ਡੀ.ਸੀ.

image ਫਰੀਦਕੋਟ, 23 ਮਈ, (ਗੁਰਜੀਤ ਰੋਮਾਣਾ)- ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ (ਪੰਜਾਬ ਪਰਜਰਵੇਸ਼ਨ ਆਫ ਸਬ ਸੋਆਇਲ ਵਾਟਰ ਐਕਟ 2009) ਤਹਿਤ ਝੋਨੇ ਦੀ ਲਵਾਈ 15 ਜੂਨ ਤੋ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ•ਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਸਰਕਾਰ ਦੁਆਰਾ ਮਿਥੇ ਸਮੇਂ ਤੋਂ ਪਹਿਲਾਂ ਝੋਨੇ ਦੀ ਬਿਜਾਈ ਨਾ ਕਰਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਮੁੱਖ ਖੇਤੀਬਾੜੀ ਅਫਸਰ ਡਾ. ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਦੁਨੀਆਂ ਦੀ ਅੱਧੋਂ ਵੱਧ ਵਸੋਂ ਚਾਵਲ ਖਾਂਦੀ ਹੈ। ਇੰਨੀ ਵੱਡੀ ਜਨਸੰਖਿਆ ਲਈ ਮਨਭਾਉਂਦੀ ਖੁਰਾਕ ਪੈਦਾ ਕਰਨ ਲਈ ਭਾਰਤ ਦਾ ਯੋਗਦਾਨ ਵੀ ਮੋਹਰੀ ਦੇਸ਼ਾਂ ਵਿੱਚ ਆਉਂਦਾ ਹੈ। ਉਨ•ਾਂ ਦੱਸਿਆ ਕਿ ਭਾਰਤ ਦੇ ਕੁੱਲ ਸੂਬਿਆਂ ਵਿੱਚੋਂ 1.5 ਪ੍ਰਤੀਸ਼ਤ ਰਕਬੇ ਵਾਲਾ ਛੋਟਾ ਜਿਹਾ ਸੂਬਾ ਪੰਜਾਬ, ਭਾਰਤ ਦੇ ਕੇਂਦਰੀ ਪੂਲ ਵਿੱਚ 60 ਪ੍ਰਤੀਸ਼ਤ ਤੱਕ ਚਾਵਲ ਪੈਦਾ ਕਰਕੇ ਆਪਣਾ ਯੋਗਦਾਨ ਪਾਉਂਦਾ ਰਿਹਾ ਹੈ।ਉਨ੍ਹਾਂ ਹੋਰ ਦੱਸਿਆ ਕਿ ਬਾਰਸ਼ਾਂ ਦੇ ਮੌਸਮ ਵਿੱਚ ਹੋ ਰਹੀ ਅਗੇਤ ਪਿਛੇਤ ਅਤੇ ਭਰਵੀਂ ਤੇ ਰਿਸਵੀ ਬਾਰਸ਼ ਦੀ ਘਾਟ ਕਾਰਨ ਜਮੀਨ ਹੇਠਲੇ ਪਾਣੀ ਦੀ ਸਤਹ ਦੂਰ ਹੀ ਨਹੀ ਸਗੋਂ ਪਾਣੀ ਦੀ ਗੁਣਵੱਤਾ ਤੇ ਵੀ ਮਾੜਾ ਅਸਰ ਪਿਆ ਹੈ।ਇਸ ਲਈ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਉਣੀ ਦੀ ਪ੍ਰਮੁੱਖ ਫਸਲ ਝੋਨੇ ਦੀ ਬਿਜਾਈ 15 ਜੂਨ ਤੋਂ ਬਾਅਦ ਹੀ ਕੀਤੀ ਜਾਵੇ।

Send this to a friend