ਜਲਾਲਾਬਾਦ, 23 ਮਈ (ਜੋਨੀ ਦਰਗਨ)- ਹਲਕੇ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ’ਚ ਹੋਏ ਝਗੜੇ ’ਚ 6 ਔਰਤਾਂ ਸਮੇਤ 10 ਜਣੇ ਜ਼ਖਮੀ ਹੋ ਗਏ। ਸਰਕਾਰੀ ਹਸਪਤਾਲ ’ਚ ਇਲਾਜ ਅਧੀਨ ਸੁਰਜੀਤ ਸਿੰਘ ਪੁੱਤਰ ਮਿਲਖਾ ਸਿੰਘ, ਕੁਲਦੀਪ ਸਿੰਘ ਪੁੱਤਰ ਸਵ. ਚੰਨ ਸਿੰਘ, ਸ਼ਿਮਲਾ ਰਾਣੀ ਪਤਨੀ ਸਵ. ਚੰਨ ਸਿੰਘ ਵਾਸੀ ਹਜਾਰਾ ਰਾਮ ਸਿੰਘ ਨੇ ਦੱਸਿਆ ਕਿ 2 ਮਹਿੰਨੇ ਪਹਿਲਾਂ ਸਾਡੇ ਗੁਆਂਢੀ ਨੇ ਉਸ ਤੋਂ 50 ਹਜ਼ਾਰ ਰੁਪਏ ਲਏ ਸਨ ਤੇ ਕਿਹਾ ਸੀ ਕਿ ਸ਼ਿਮਲਾ ਰਾਣੀ ਤੇਰੇ ਪੁੱਤਰ ਨੂੰ ਹੋਮਗਾਰਡ ’ਚ ਨੌਕਰੀ ਲਗਾ ਦੇਵਾਂਗਾ ਤੇ ਹੁਣ 2 ਮਹਿੰਨੇ ਬੀਤਣ ਨੂੰ ਆਏ ਹਨ ਤੇ ਨਾ ਤਾਂ ਉਹ ਨੌਕਰੀ ਲਗਵਾ ਰਿਹਾ ਹੈ ਤੇ ਨਾ ਹੀ ਪੈਸੇ ਦੇ ਰਿਹਾ ਹੈ ਤੇ ਮੈਂ ਉਸ ਨੂੰ ਕਿਹਾ ਜਾ ਤਾਂ ਮੇਰੇ ਪੈਸੇ ਵਾਪਸ ਕਰ ਦੇ ਨਹੀ ਤਾਂ ਮੈਂ ਥਾਣੇ ਦਰਖਾਸਤ ਦੇਣ ਚੱਲੀ ਹਾਂ ਤੇ ਇਨੀ ਗੱਲ ਸੁਣਦੇ ਹੀ ਉਕਤ ਦੋਸ਼ੀ ਤੇ ਉਸ ਦੇ ਨਾਲ 5-6 ਜਣੇ ਹੋਰ ਉਸ ਦੇ ਗੱਲ ਪੇ ਗਏ ਤੇ ਜਦ ਸੁਰਜੀਤ ਸਿੰਘ ਛੁਡਾਉਣ ਆਇਆ ਤਾਂ ਸਾਡੇ ਨਾਲ-ਨਾਲ ਉਸ ਦੇ ਸਿਰ ’ਚ ਇਟ ਮਾਰ ਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ।
ਸਰਕਾਰੀ ਹਸਪਤਾਲ ’ਚ ਇਲਾਜ ਅਧੀਨ ਦੂਜੀ ਧਿਰ ਦੇ ਜਤਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ, ਵੀਨਾ ਰਾਣੀ ਪੁੱਤਰੀ ਗੁਰਨਾਮ ਸਿੰਘ ਵਾਸੀ ਹਜਾਰਾ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਉਕਤ ਲੋਕਾਂ ਨਾਲ ਪੈਸਿਆਂ ਦਾ ਲੇਣ ਦੇਣ ਹੈ ਤੇ ਜਦ ਉਹ ਗਲੀ ਵਿਚੋਂ ¦ਘ ਰਿਹਾ ਸੀ ਤਾਂ ਉਕਤ ਲੋਕਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਜਦ ਉਸ ਦੀ ਭੇਣ ਵੀਨਾ ਰਾਣੀ ਉਸ ਨੂੰ ਛੁਡਾਉਣ ਆਈ ਤਾਂ ਉਸ ਨਾਲ ਵੀ ਕੁੱਟਮਾਰ ਕਰਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਹੋਰ ਲੜਾਈ ’ਚ ਜ਼ਖਮੀ ਹੋਈ ਸ਼ਕੁੰਤਲਾ ਰਾਣੀ ਪਤਨੀ ਸੁਰਜੀਤ ਸਿੰਘ, ਬਲਵਿੰਦਰ ਕੋਰ ਪੁੱਤਰੀ ਸੁਰਜੀਤ ਸਿੰਘ ਝੂਗੇ ਜਵਾਹਰ ਸਿੰਘ ਵਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ’ਚ ਕਿਸੇ ਘਰ ਨਾਲ ਪੁਰਾਣੀ ਰੰਜ਼ਿਸ਼ ਚੱਲਦੀ ਆ ਰਹੀ ਹੈ ਦੂਜੀ ਧਿਰ ਦੇ ਰਛਪਾਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਵੀਨਾ ਰਾਣੀ ਪਤਨੀ ਰਛਪਾਲ ਸਿੰਘ, ਅਮਨਜੀਤ ਕੌਰ ਪੁੱਤਰੀ ਚੰਨ ਸਿੰਘ ਵਾਸੀ ਝੂਗੇ ਜਵਾਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਪਲਾਟਾਂ ’ਚ ਟਰਾਲੀਆਂ ਨਾਲ ਮਿੱਟੀ ਪੇ ਰਹੀ ਸੀ ਤੇ ਜਦ ਉਕਤ ਲੋਕਾਂ ਦੇ ਪਲਾਟ ’ਚ ਮਿੱਟੀ ਪਾਉਣ ਦੀ ਵਾਰੀ ਆਈ ਤਾਂ ਟਰਾਲੀਆਂ ਵਾਲੇ ਕਹਿਣ ਲੱਗੇ ਕਿ ਮਿੱਟੀ ਖਤਮ ਹੋ ਗਈ ਹੈ ਤੇ ਉਕਤ ਲੋਕ ਕਹਿਣ ਲੱਗੇ ਕਿ ਟਰਾਲੀ ਵਾਲਿਆਂ ਨੂੰ ਮਿੱਟੀ ਪਾਉਣ ਤੋਂ ਤੁਸੀ ਰੋਕਿਆ ਹੈ, ਜਿਸ ਦੇ ਚੱਲਦਿਆਂ ਉਹ ਉਨ੍ਹਾਂ ਦੇ ਗੱਲ ਪੇ ਗਏ ਤੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ।