ਪਹਿਲੀ ਵਾਰ ਜਾਰੀ ਕੀਤਾ 30 ਸੈਕੰਡ ਦਾ ਵੀਡੀਓ
ਨਵੀਂ ਦਿੱਲੀ, 23 ਮਈ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਵਿਰੁ¤ਧ ਵ¤ਡੀ ਕਾਰਵਾਈ ਕੀਤੀ ਹੈ।ਭਾਰਤੀ ਫੌਜ ਨੇ ਨੋਸ਼ਹਿਰਾ ਸੈਕਟਰ ’ਚ 20-21 ਮਈ ਤੋਂ ਇਹ ਆਪਰੇਸ਼ਨ ਚਲਾਇਆ ਗਿਆ ਅਤੇ ਲਗਾਤਾਰ ਹੋ ਰਹੀ ਘੁਸਪੈਠ ਦੇ ਵਿਰੁ¤ਧ ਇਹ ਕਾਰਵਾਈ ਕੀਤੀ ਗਈ। ਜੰਮੂ-ਕਸ਼ਮੀਰ ‘ਚ ਲਗਾਤਾਰ ਹੋ ਰਹੇ ਅ¤ਤਵਾਦੀ ਹਮਲਿਆਂ ਵਿਰੁੱਧ ਕੀਤੇ ਗਏ ਇਸ ਦੂਜੇ ਸਰਜਰੀਕਲ ਸਟਰਾਇਕ ਸਬੰਧੀ ਭਾਰਤੀ ਫੌਜ ਵੱਲੋਂ ਪ੍ਰੈ¤ਸ ਕਾਨਫਰੰਸ ਕਰਕੇ ਇਸ ਕਾਰਵਾਈ ਦੀ 30 ਸੈਕੰਡ ਦਾ ਵੀਡੀਓ ਵੀ ਜਾਰੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਪਾਕਿਸਤਾਨੀ ਚੌਕੀਆਂ ’ਚੋਂ ਧੂੰਆਂ ਉਠਦਾ ਦਿਖਾਇਆ ਗਿਆ ਹੈ। ਫੌਜ ਦੇ ਮੇਜਰ ਜਨਰਲ ਅਸ਼ੋਕ ਨਰੂਲਾ ਨੇ ਕਿਹਾ, ‘ਪਾਕਿਸਤਾਨ ਦੀ ਫੌਜ ਅ¤ਤਵਾਦੀਆਂ ਦੀ ਮਦਦ ਕਰਦੀ ਹੈ ਅਤੇ ਉਨ੍ਹਾਂ ਨੂੰ ਸਰਹ¤ਦ ਪਾਰ ਭੇਜਦੀ ਹੈ।ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਫੌਜ ਹਮੇਸ਼ਾ ਸ਼ਾਂਤੀ ਚਾਹੁੰਦੀ ਹੈ। ਮੇਜਰ ਨੇ ਕਿਹਾ ਕਿ ਜਦੋਂ ਪਾਕਿ ਫੌਜ ਸਾਡੇ ‘ਤੇ ਹਮਲਾ ਕਰਦੀ ਹੈ ਤਾਂ ਹੀ ਅਸੀਂ ਉਨ੍ਹਾਂ ਦੇ ਵਿਰੁ¤ਧ ਕਾਰਵਾਈ ਕਰਦੇ ਹਾਂ।‘ਪਿਛਲੇ ਸਾਲ 18 ਸਤੰਬਰ ਨੂੰ ਹੋਏ ਉੜੀ ਹਮਲੇ ਦੇ ਜਵਾਬ ‘ਚ 28-29 ਸਤੰਬਰ ਨੂੰ ਭਾਰਤੀ ਫੌਜ ਵੱਲੋਂ ਪਾਕਿਸਤਾਨ ‘ਚ ਦਾਖਲ ਕਰ ਕੇ ਕੀਤੀ ਗਈ ਸਰਜੀਕਲ ਸਟਰਾਈਕ ਸੀ।