ਉਜਵਲ ਭਾਰਤ ਸਮਾਗਮ ਪ੍ਰਭਾਵਸ਼ਾਲੀ ਰਿਹਾ

image ਵਰਜੀਨੀਆ, 22 ਮਈ– ਭਾਰਤੀ ਜਨਤਾ ਪਾਰਟੀ ਵਲੋਂ ਉਜਵਲ ਭਾਰਤ ਸਮਾਗਮ ਹਾਈ ਸਕੂਲ ਦੇ ਹਾਲ ਮਕਲੀਨ ਵਿਖੇ ਮਨਾਇਆ ਗਿਆ, ਜੋ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਡਾਕੂਮੈਂਟਰੀ ਵਿਖਾ ਕੇ ਸ਼ੁਰੂ ਕੀਤਾ ਗਿਆ। ਜਿ¤ਥੇ ਵ¤ਖ-ਵ¤ਖ ਦੇਸ਼ਾਂ ਦੇ ਨਾਚਾਂ ਤੋਂ ਇਲਾਵਾ, ਭਾਰਤ ਦੀ ਤਸਵੀਰ ਅਤੇ ਤਫਸੀਰ ਬਾਰੇ 1947 ਤੋਂ ਲੈ ਕੇ 2017 ਤ¤ਕ ਦਰਸਾਇਆ ਗਿਆ। ਉਥੇ ਵਿਕਾਸ ਦੀਆਂ ਲੀਹਾਂ ਅਤੇ ਬਦਲਾ ਨੂੰ ਉਭਾਰਿਆ ਗਿਆ, ਉ¤ਥੇ ਪ੍ਰਧਾਨ ਮੰਤਰੀ ਮੋਦੀ ਵਲੋਂ ਉਲੀਕੀਆਂ ਸਕੀਮਾ ਅਤੇ ਵਿਦੇਸ਼ੀ ਸਬੰਧਾਂ ਦੀ ਮਜ਼ਬੂਤੀ ਨੂੰ ਤ¤ਥਾਂ ਦੇ ਅਧਾਰ ਤੇ ਪ੍ਰਗਟਾਇਆ ਗਿਆ। ਜ਼ਿਕਰਯੋਗ ਹੈ ਕਿ ਰੀਨਤ ਸੰਧੂ ਡਿਪਟੀ ਅੰਬੈਸਡਰ ਨੇ ਮੇਕ ਇੰਡੀਆ,  ਡਿਜ਼ੀਟਲ ਇਡੀਆ, ਵਿਕਸਤ ਇੰਡੀਆ ਅਤੇ ਤਬਦੀਲ ਇੰਡੀਆ ਦੇ ਪਹਿਲੂਆਂ ਨੂੰ ਪ੍ਰਧਾਨ ਮੰਤਰੀ ਮਾਰਫਤ ਦ¤ਸਿਆ ਜੋ ਕਾਬਲੇ ਤਾਰੀਫ ਸੀ।ਡਾ. ਅਡ¤ਪਾ  ਪ੍ਰਸਾਦ, ਕੰਵਲਜੀਤ ਸਿੰਘ ਸੋਨੀ, ਸੁਰਿੰਦਰ ਰਹੇਜਾ ਅਤੇ ਬੀ ਜੇ ਪੀ ਦੀ ਸਮੁ¤ਚੀ ਟੀਮ ਵਲੋਂ ਇਸ ਸਮਾਗਮ ਨੂੰ ਬਹੁਤ ਹੀ ਵਿਉਂਤਬੰਦੀ ਨਾਲ ਕਰਵਾਇਆ ਅਤੇ ਹਰੇਕ ਕਾਰਜ ਨੂੰ ਸੁਚ¤ਜੇ ਢੰਗ ਨਾਲ ਨੇਪਰੇ ਚਾੜ੍ਹਿਆ। ਅਖੀਰ ਵਿ¤ਚ ਪੰਜਾਬੀ ਭੰਗੜੇ ਦੀ ਟੀਮ ਨੇ ਆਏ ਸਰੋਤਿਆਂ ਦੇ ਮਨਾ ਨੂੰ ਮੋਹ ਲਿਆ। ਅਮਰੀਕਾ ਅਤੇ ਭਾਰਤ ਸਬੰਧਾਂ ਦੀ ਮਜ਼ਬੂਤੀ ਅਤੇ ਇਸ ਸਬੰਧੀ ਨਿਭਾਈਆਂ ਸੇਵਾਵਾਂ ਬਦਲੇ ਜਸਦੀਪ ਸਿੰਘ ਜ¤ਸੀ ਟਰੰਪ ਟੀਮ ਦੇ ਮੈਂਬਰ ਅਤੇ ਰੀਨਤ ਸੰਧੂ ਨੂੰ ਵਿਸ਼ੇਸ਼ ਪਲੈਕ ਅਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ।

Send this to a friend