ਕਾਦੀਆਂ ਤੋਂ ਲੰਦਨ ਗਏ ਪ੍ਰਤਿਨਿਧੀ ਮੰਡਲ ਨੇ ਮੁਸਲਿਮ ਚੈਨਲ ਦੀ 25ਵੀਂ ਵਰੇਗੰਢ ਦੇ ਪ੍ਰੋਗਰਾਮਾਂ ’ਚ ਕੀਤੀ ਸ਼ਿਰਕਤ

image ਕਾਦੀਆਂ, 21 ਮਈ  (ਅਬਦੁਲ ਸਲਾਮ ਤਾਰੀ)- ਅੰਤਰ-ਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦੇ 1992 ’ਚ ਸਥਾਪਿਤ ਕੀਤੇ ਗਏ ਚੈਨਲ ‘ਮੁਸਲਿਮ ਟੈਲੀਵੀਜ਼ਨ ਅਹਿਮਦੀਆ’ ਦੀ 25ਵੀਂ ਵਰੇਗੰਢ ਦੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਲਈ ਕਾਦੀਆਂ ਤੋਂ ਇਕ ਪ੍ਰਤਿਨਿਧੀ ਮੰਡਲ ਲੰਦਨ ਵਿਸ਼ੇਸ਼ ਤੋਰ ਤੇ ਗਿਆ। ਇਸ ਪ੍ਰਤਿਨਿਧੀ ਮੰਡਲ ਵਿੱਚ ਮੁਹੰਮਦ ਅਹਸਨ ਗ਼ੋਰੀ ਅਤੇ ਕੇ ਤਾਰਿਕ ਅਹਿਮਦ ਕਾਦੀਆਂ ਤੋਂ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਵਰੇਗੰਢ ਦੇ ਮੋਕੇ ਰੱਖੇ ਗਏ ਇਕ ਵਿਸ਼ੇਸ਼ ਪ੍ਰਭਾਵਸ਼ਾਲ਼ੀ ਸਮਾਰੋਹ ਵਿੱਚ ਮੁਸਲਿਮ ਜਗਤ ਦੇ ਪੰਜਵੇ ਰੂਹਾਨੀ ਖ਼ਲੀਫਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫਾ ਤੁਲ ਮਸੀਹ ਖ਼ਾਮਿਸ ਨੇ ਸ਼ਿਰਕਤ ਕੀਤੀ। ਮੁਸਲਿਮ ਜਮਾਤ ਅਹਿਮਦੀਆ ਭਾਰਤ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ  ਇਸ ਮੌਕੇ ’ਤੇ ਸੰਬੋਧਣ ਕਰਦਿਆਂ ਇਮਾਮ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਫਰਮਾਇਆ ਕਿ ਮੁਸਲਿਮ ਜਮਾਤ ਅਹਿਮਦੀਆ ਦੇ ਸੰਸਥਾਪਕ ਹਜ਼ਰਤ ਮਸੀਹ ਮਾਊਦ ਅਲੈਹਸਲਾਮ ਨੇ ਭੱਵਿਖਵਾਨੀ ਕੀਤੀ ਸੀ ਕਿ ਖ਼ੁਦਾ ਨੇ ਉਨ੍ਹਾਂ ਨੂੰ ਦਸਿਆ ਹੈ ਕਿ ‘ਮੈਂ ਤੇਰੇ ਪ੍ਰਚਾਰ ਨੂੰ ਦੁਨੀਆਂ ਦੇ ਕਿਨਾਰਿਆਂ ਤੱਕ ਪਹੁੰਚਾਂਵਾਗਾਂ‘ ਜੋਕਿ ਪੂਰੀ ਸ਼ਾਨ ਨਾਲ ਪੂਰੀ ਹੋ ਚੱੁਕੀ ਹੈ ਅਤੇ ਇਸਦੀ ਸਚਾਈ ਜਗ ਜ਼ਾਹਿਰ ਹੋ ਚੁਕੀ ਹੈ। ਆਪਜੀ ਨੇ ਅੱਗੇ ਦੱਸਿਆ ਕਿ ਮੁਸਲਿਮ ਟੈਲੀਵੀਜ਼ਨ ਅਹਿਮਦੀਆ ਦੁਨੀਆਂ ਭਰ ਚ ਵੇਖਿਆ ਅਤੇ ਸੁਣਿਆ ਜਾ ਸਕਦਾ ਹੈ।ਦੁਨੀਆਂ ਭਰ ਚ ਇਸਦੇ ਅਨੇਕ ਸਟੂਡਿਉੂ ਕਾਇਮ ਕੀਤੇ ਗਏ ਹਨ ਜਿਥੇ ਪ੍ਰੋਗਰਾਮ ਤਿਆਰ ਕਰਕੇ ਐਮ ਟੀ ਏ ਤੇ ਪ੍ਰਸਾਰਿਤ ਕੀਤੇ ਜਾਂਦੇ ਹਨ। ਆਪਜੀ ਨੇ ਫਰਮਾਇਆ ਕਿ ਇਹ ਚੈਨਲ ਨੰਗਪਣ, ਬੇਸ਼ਰਮੀ ਅਤੇ ਹੋਰ  ਬੁਰਾਇਆ ਤੋਂ ਪਾਕ ਸਾਫ ਚੈਨਲ ਹੈ। ਜਿਸ ਵਿੱਚ ਵੱਖ ਵੱਖ ਭਾਸ਼ਾਵਾਂ ਚ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਅਤੇ ਅਸਲ ਇਸਲਾਮ ਦੀ ਸਿਖਿਆਵਾਂ ਨੂੰ ਪੇਸ਼ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਹ ਚੈਨਲ ਸੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਤੱਕ ਪਹੁੰਚ ਰਿਹਾ ਹੈ। ਆਪਜੀ ਨੇ ਸੰਬੋਧਣ ਤੋਂ ਬਾਅਦ ਦੁਆ ਵੀ ਕਰਵਾਈ। ਇਸ ਮੋਕੇ ਤੇ ਐਮ ਟੀ ਏ ਦੇ ਚੇਅਰਮੈਨ ਮੁਨੀਰ ਉਦੀਨ ਸ਼ਮਸ ਨੇ ਰਿਪੋਰਟ ਵੀ ਪੇਸ਼ ਕੀਤੀ।

Send this to a friend