June 19, 2026 7:49 pm

ਬਲਾਚੌਰ ਦੇ ਪਿੰਡ ਧੌਲ ਵਿੱਚ ਹਵੇਲੀ ‘ਚ ਸੁੱਤੇ ਬਜ਼ੁਰਗ ਦਾ ਬੇਰਿਹਮੀ ਨਾਲ ਕਤਲ

ਸ਼ਹੀਦ ਭਗਤ ਸਿੰਘ ਨਗਰ, 9 ਸਤੰਬਰ (ਸਨਪ੍ਰੀਤ ਮਾਂਗਟ)-ਤਹਿਸੀਲ ਬਲਾਚੌਰ ਦੇ ਭੱਦੀ-ਬਲਾਚੌਰ ਮੁੱਖ ਸੜਕ ‘ਤੇ ਪੈਦੇ ਪਿੰਡ ਧੌਲ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ 75 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਹਿੰਗਾ ਰਾਮ (75) ਪੁੱਤਰ ਰਾਮ ਲੋਕ ਵਾਸੀ ਪਿੰਡ ਧੌਲ ਜੋ ਆਪਣੀ ਪਸ਼ੂਆ ਵਾਲੀ ਹਵੇਲੀ ਵਿੱਚ ਰੋਜਾਨਾ ਦੀ ਤਰਾਂ ਰਾਤ ਨੂੰ ਸੁੱਤਾ ਪਿਆ ਸੀ ਪਰ ਜਦੋਂ ਸਵੇਰੇ ਉਸ ਦਾ ਪੋਤਰਾ ਸੁਰਜੀਤ ਕੁਮਾਰ ਉਸ ਨੂੰ ਚਾਹ ਦੇਣ ਪਹੁੰਚਿਆਂ ਤਾਂ ਮਹਿੰਗਾ ਰਾਮ ਦੀ ਮੰਜੇ ‘ਤੇ ਖੂਨ ਨਾਲ ਲੱਥਪੱਥ ਲਾਸ਼ ਵੇਖ ਕੇ ਦੰਗ ਰਹਿ ਗਿਆ ਤੇ ਉਸ ਨੇ ਇਹ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਦਿੱਤੀ।
murder
ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤੇ ਘਟਨਾ ਦੀ ਜਾਣਕਾਰੀ ਮਿਲਣ ਤੇ ਕੁੱਝ ਹੀ ਦੇਰ ਬਾਅਦ ਏਸੀਪੀ ਡਾ. ਨਾਨਕ ਸਿੰਘ, ਡੀ.ਐੱਸ.ਪੀ. (ਡੀ) ਹਰਦੀਪ ਕੁਮਾਰ, ਐਸਐਚਓ ਬਲਾਚੌਰ ਪ੍ਰੇਮ ਸਿੰਘ, ਐਸਐਚਓ ਕਾਠਗੜ੍ਹ ਰਾਜ ਕਪੂਰ, ਐਸਐਚਓ ਰਾਹੋਂ ਗੁਰਦਿਆਲ ਸਿੰਘ ਸਮੇਤ ਪੁਲਿਸ ਫੋਰਸ ਮੌਕੇ ‘ਤੇ ਪਹੁੰਚੇ ਤੇ ਲਾਸ਼ ਨੂੰ ਕਬਜੇ ਚ’ ਲੈ ਕਾਰਵਾਈ ਸ਼ੁਰੂ ਕੀਤੀ। ਪੁਲਸ ਨੇ ਮਾਮਲਾ ਸੁਲਝਾਉਣ ਲਈ ਖੋਜੀ ਕੁੱਤਿਆਂ ਦੀ ਮਦਦ ਵੀ ਲਈ, ਪਰ ਅਜੇ ਤੱਕ ਇਸ ਇੰਨੇ ਕਤਲ ਦੀ ਗੁਥਲੀ ਸੁਝਲਦਾਰ ਹੀ ਬਣੀ ਹੋਈ ਹੈ। ਲਾਸ਼ ਤੋ ਜਾਪਦਾ ਹੈ ਕਿ ਕਾਤਲਾਂ ਨੇ ਮ੍ਰਿਤਕ ਮਹਿੰਗਾ ਰਾਮ ਦੇ ਸਿਰ ‘ਤੇ ਕਿਸੇ ਹਥਿਆਰ ਨਾਲ ਵਾਰ ਕੀਤਾ ਅਤੇ ਖੱਬੀ ਬਾਂਹ ਤੇ ਵੀ ਦੋ ਥਾਵਾਂ ਤੇ ਸੱਟ ਦੇ ਨਿਸ਼ਾਨ ਸਨ।? ਜ਼ਿਕਰਯੋਗ ਹੈ ਕਿ ਮ੍ਰਿਤਕ ਮਹਿੰਗਾ ਰਾਮ ਦਾ ਇਲਾਕੇ ਵਿੱਚ ਚੰਗਾ ਅਸਰ ਰਸੂਖ ਸੀ ਤੇ ਉਹ ਟੁੱਟੀਆਂ ਹੱਡੀਆਂ ਤੇ ਪਸ਼ੂਆਂ ਦੀਆਂ ਕਈ ਤਰ੍ਹਾਂ ਬਿਮਾਰੀਆਂ ਦਾ ਮਾਹਿਰ ਸੀ। ਪੁਲਿਸ ਨੇ ਅਣਪਛਾਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Send this to a friend