ਬਰਨਾਲਾ, 9 ਸਤੰਬਰ (ਕੁਲਦੀਪ ਸੂਦ)-ਚੀਫ ਡਾਇਰੈਕਟਰ ਵਿਜੀਲਂੈਸ ਬਿਊਰੋ ਪੰਜਾਬ, ਡੀ.ਜੀ.ਪੀ ਸ੍ਰੀ ਸੁਰੇਸ ਅਰੌੜਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਊਰੋ ਪਟਿਆਲਾ ਰੇਂਜ ਸ੍ਰੀ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਵਿਜੀਲਂੈਸ ਬਿਊਰੋ ਯੂਨਿਟ ਬਰਨਾਲਾ ਵੱਲੋ ਆਮ ਜਨਤਾ ਨੂੰ ਸਰਕਾਰੀ ਵਿਭਾਗਾਂ ਵਿੱਚ ਰਿਸ਼ਵਤ ਖੋਰੀ ਹੋਣ ਕਾਰਨ ਆ ਰਹੀ ਔਕੜ ਬਾਰੇ ਜਾਗਰੂਕ ਕਰਨ ਹਿੱਤ

ਪਿੰਡ ਕੱਟੂ ਜ਼ਿਲ੍ਹਾ ਬਰਨਾਲਾ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਨੈਸ਼ਨਲ ਕੰਨਜਿਉਮਰ ਅਵੇਰਨੈਸ ਗਰੁੱਪ (ਰਜਿ.) ਬਰਨਾਲਾ ਵੱਲੋਂ ਸ੍ਰੀ ਨਰਿੰਦਰ ਕੁਮਾਰ ਖਜਾਨਚੀ ਵਾਸੀ ਪਿੰਡ ਕੱਟੂ ਅਤੇ ਰਾਣਾ ਰਣਦੀਪ ਸਿੰਘ ਚੇਅਰਮੈਨ ਮੌਡਰਨ ਖੇਤੀਬਾੜੀ ਵਿਕਾਸ ਸੈਲਫ ਹੈਲਪ ਗਰੁੱਪ ਬਰਨਾਲਾ ਵੱਲੋ ਅਜੋਕੇ ਸਮੇ ਵਿੱਚ ਅਮਰਵੇਲ ਦੀ ਤਰ੍ਹਾਂ ਫੈਲ ਰਹੀ ਰਿਸ਼ਵਤ ਖੋਰੀ ਨੂੰ ਠੱਲ ਪਾਉਣ ਲਈ ਲੋਕਾ ਨੂੰ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਡੀ.ਐਸ.ਪੀ ਵਿਜੀਲੈਂਸ ਬਿਊਰੋ ਬਰਨਾਲਾ ਸ੍ਰੀ ਦੇਵਿੰਦਰ ਸਿੰਘ ਵੱਲੋ ਪੰਚਾਇਤੀ ਇਕੱਠ ਵਿੱਚ ਲੋਕਾਂ ਨੂੰ ਰਿਸ਼ਵਤ ਖੋਰੀ ਨੂੰ ਠੱਲ ਪਾਉਣ ਅਤੇ ਵਿਜੀਲਂੈਸ ਬਿਉਰੋ ਦੇ ਕਾਰਜਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਮੌਕੇ ਉਨ੍ਹਾਂ ਸਮਾਗਮ ਵਿੱਚ ਸ਼ਾਮਿਲ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਭ੍ਰਿਸਟ ਅਧਿਕਾਰੀ/ਕਰਮਚਾਰੀ ਦੇ ਖਿਲਾਫ ਕਾਰਵਾਈ ਕਰਨ ਹਿੱਤ ਵਿਜੀਲਂੈਸ ਬਿਊਰੋ ਨੂੰ ਆਪਣਾ ਸਹਿਯੋਗ ਦੇਣ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭ੍ਰਿਸਟਾਚਾਰ ਸਬੰਧੀ ਸ਼ਿਕਾਇਤ ਮੁੱਖ ਦਫਤਰ ਵਿਜੀਲਂੈਸ ਬਿਊਰੋ ਪੰਜਾਬ, ਚੰਡੀਗੜ੍ਹ ਵਿਖੇ ਟੋਲ ਫਰੀ ਨੰਬਰ 1800-1800-1000 ਅਤੇ ਆਨ ਲਾਇਨ ਸ਼ਿਕਾਇਤਾਂ ਦਰਜ ਕਰਨ ਲਈ ਵੈਬਸਾਈਟ www.vigilancebureaupunjab.org 24 ਘੰਟੇ ਮੁਹੱਈਆ ਕਰਵਾਈ ਗਈ ਹੈ। ਇਸ ਤੋ ਇਲਾਵਾ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਪਟਿਆਲਾ ਦੇ ਮੋਬਾਇਲ ਨੰਬਰ 85588-08943 ਅਤੇ ਉਪ ਕਪਤਾਨ ਪੁਲਿਸ, ਬਰਨਾਲਾ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਦੇ ਦਫਤਰੀ ਫੋਨ ਨੰਬਰ 01679-232005 ਅਤੇ ਮੋਬਾਇਲ ਨੰਬਰ 85588-08950 ਜਾਂ 96460-40494 ਉਪਰ ਰਿਸ਼ਵਤ ਮੰਗਣ ਵਾਲੇ ਕਰਮਚਾਰੀ/ਅਧਿਕਾਰੀ ਦੀ ਸ਼ਿਕਾਇਤ ਕਰਨ ਸਬੰਧੀ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਵਿਜੀਲੈਸ ਬਿਊਰੋ ਦਫਤਰ ਬਰਨਾਲਾ ਜੋ ਕਿ ਕੋਠੀ ਨੰਬਰ 276 ਰਕਬਾ 22 ਏਕੜ ਬਰਨਾਲਾ ਵਿਖੇ ਪੁੱਜ ਕੇ ਆਪਣੀ ਸ਼ਿਕਾਇਤ ਕਰ ਸਕਦੇ ਹੋ। ਇਸ ਸਮਾਗਮ ਵਿੱਚ ਪਿੰਡ ਕੱਟੂ ਦੀ ਸਰਪੰਚ ਬੀਬੀ ਸਿੰਦਰ ਕੌਰ, ਸੰਤ ਬਾਬਾ ਚੰਦਾ ਸਿੰਘ ਸਪੋਰਟਸ ਕਲੱਬ, ਕੱਟੂ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਕੱਟੂ ਦਾ ਪ੍ਰਧਾਨ ਜਗਤਾਰ ਸਿੰਘ, ਸਾਬਕਾ ਸਰਪੰਚ ਸ੍ਰੀ ਪ੍ਰੇਮ ਕੁਮਾਰ ਅਤੇ ਰਣਜੀਤ ਸਿੰਘ ਗਿੱਲ, ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਸ: ਭਾਗ ਸਿੰਘ ਕੱਟੂ, ਬੀਬੀ ਪ੍ਰਮਜੀਤ ਕੋਰ ਕੱਟੂ ਜ਼ਿਲ੍ਹਾ ਪ੍ਰਧਾਨ ਸਰੋਮਣੀ ਅਕਾਲੀ ਦਲ ਬਾਦਲ (ਇਸਤਰੀ ਵਿੰਗ ), ਨਰਿੰਦਰ ਕੁਮਾਰ ਕੱਟ, ਸਮੂਹ ਪੰਚਾਇਤ ਮੈਬਰ ਅਤੇ ਕਲੱਬ ਮੈਬਰ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ ।