Skip to content
Independent perspectives. Global stories.
BREAKING

ਡੀ.ਏ.ਵੀ. ਸਮਾਰਟ ਏਂਜਲਜ਼ ਸਕੂਲ ਦੇ ਬੱਚਿਆਂ ਨੇ ਵਿੱਦਿਅਕ ਟੂਰ ਲਗਾਇਆ

Share this story

image ਨੂਰਪੁਰ ਬੇਦੀ, 6 ਮਈ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)- ਡੀ.ਏ.ਵੀ. ਸਮਾਰਟ ਏਜਲਜ਼ ਸਕੂਲ ਤਖਤਗੜ੍ਹ ਦੇ ਵਿਦਿਆਰਥੀਆਂ ਵਿੱਚ ਇਤਿਹਾਸਕ ਰੁਚੀ ਪੈਦਾ ਕਰਨ ਅਤੇ ਨੈਤਿਕ ਸਿੱਖਿਆ ਦੇਣ ਲਈ ਉਹਨਾਂ ਦਾ ਇਕ ਰੋਜ਼ਾ ਵਿਦਿਅਕ ਟੂਰ ਲਗਾਇਆ ਗਿਆ।ਮੈਡਮ ਜਸਵੀਰ ਕੌਰ ਨੇ ਦੱਸਿਆ ਕਿ ਸਕੂਲ ਦੇ ਸਲਾਨਾ ਕੈਲੰਡਰ ਅਨੁਸਾਰ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਇਹ ਟੂਰ ਇਤਿਹਾਸਕ ਸ਼ਿਵ ਮੰਦਿਰ ਜਟਵਾਹੜ੍ਹ ਦਾ ਲਗਾਇਆ ਗਿਆ। ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਜਿਥੇ ਇਸ ਮੰਦਰ ਦੀ ਇਤਿਹਾਸਕਤਾ ਨੂੰ ਜਾਣਿਆ ੳੇੁਥੇ ਉਹਨਾਂ ਨੇ ਪਿੰਡ ਜਟਵਾਹੜ ਨਾਲੋਂ ਲੰਘਦੀ ਸ਼ਿਵਾਲਕ ਪੱਟੀ ਦੇ ਭੂਗੋਲ ਨੂੰ ਵੀ ਜਾਣਿਆ। ਵਿਦਿਆਰਥੀਆਂ ਵੱਲੋਂ ਲਿਆਂਦੇ ਲੰਚ ਨਾਲ ਵਿਦਿਆਰਥੀਆਂ ਨੇ ਪਿਕਨਿਕ ਵੀ ਮਨਾਈ।ਇਸ ਮੌਕੇ ਸਕੂਲ ਦੀਆਂ ਅਧਿਆਪਕਾਵਾਂ ਸੀਮਾ ਵਰਮਾ, ਰਜਨੀ ਦੇਵੀ, ਬਲਵੀਰ ਕੌਰ, ਜਸਪ੍ਰੀਤ ਕੌਰ ਅਤੇ ਪਰਮਿੰਦਰ ਕੌਰ ਆਦਿ ਵੀ ਮੌਜੂਦ ਸਨ।

WRITTEN BY