Skip to content
Independent perspectives. Global stories.
BREAKING

ਵਾਰਡ ਨੰਬਰ 1 ਮਜਾਰਾ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜੋੜਨ ਵਾਲੀ ਸੜਕ ਦਾ ਕੰਮ ਜਲਦੀ ਸ਼ੁਰੂ ਹੋਵੇਗਾ : ਰਾਣਾ ਕੇ ਪੀ ਸਿੰਘ

Share this story

image ਸ੍ਰੀ ਅਨੰਦਪੁਰ ਸਾਹਿਬ, 6 ਮਈ (ਦਵਿੰਦਰਪਾਲ ਸਿੰਘ)- ਵਾਰਡ ਨੰਬਰ ਇਕ ਮਜਾਰਾ ਤੋ ਸ਼੍ਰੀ ਅਨੰਦਪੁਰ ਸਾਹਿਬ ਨੂੰ ਜੋੜਨ ਵਾਲੀ  ਸੜਕ ਦਾ ਕੰਮ ਜਲਦੀ ਸੁਰੂ ਕਰਵਾਕੇ ਸ਼ਹਿਰ ਵਾਸੀਆ ਨੂੰ ਸਮਰਪਿਤ ਕੀਤੀ ਜਾਵੇਗੀ ਇੰਨਾਂ ਸਬਦਾ ਦਾ ਪ੍ਰਗਟਾਵਾ ਸਥਾਨਕ ਹੋਟਲ ਪੈਲਸ਼ ਪਲਾਜਾ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਰਾਣਾ ਕੇ ਪੀ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਜਿਥੇ ਵਾਰਡ ਨੰਬਰ ਇਕ ਮਜਾਰਾ,ਮਜਾਰਾ ਪਿੰਡ,ਸੱਧੇਵਾਲ ਸਮੇਤ ਅੱਧੀ ਦਰਜਨ ਪਿੰਡਾ ਦੇ ਲੋਕਾਂ ਦਾ ਖਾਲਸਾ ਨਗਰੀ ਨਾਲ ਸਿੱਧਾ ਤੇ ਨੇੜੇ ਦਾ ਰਸਤਾ ਬਣ ਜਾਵੇਗਾ। ਇਥੇ ਦੱਸਣਯੋਗ ਹੈ ਕਿ ਇਸ ਸੜਕ ਨੂੰ ਬਣਾਉਣ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਵਿਸ਼ੇਸ ਤੋਰ ਤੇ ਗ੍ਰਾਂਟ ਜਾਰੀ ਕੀਤੀ ਗਈ ਸੀ ਪਰ ਉਸ ਸਮੇ ਦੇ ਮੋਜੂਦਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਤੇ ਨਗਰ ਕੋਸ਼ਲ ਦੇ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਦਾ ਆਪਸੀ 36 ਦਾ ਅੰਕੜਾ ਚੱਲਦਾ ਸੀ ਤੇ ਜਿਸ ਦਾ ਇਲਾਕਾ ਵਾਸੀਆ ਨੂੰ ਖਮਿਆਜਾ ਭੁਗਤਣਾ ਪਿਆ ਤੇ ਇਹ ਸੜਕ ਬਣਾਉਣ ਲਈ ਸ਼ਹਿਰ ਦੀਆ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਪਾਰਟੀਆ ਦੇ ਆਗੂਆ ਨੇ ਸਮੇ ਸਮੇ ਤੇ ਅਪੀਲਾ ਤੇ ਦਲੀਲਾ ਵੀ ਦਿੱਤੀਆ ਸਨ। ਇਸ ਮੌਕੇ ਨਗਰ ਕੌਸ਼ਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਕੌਸ਼ਲਰ ਹਰਜੀਤ ਸਿੰਘ ਜੀਤਾ,ਕੋਸ਼ਲਰ ਨਰਿੰਦਰ ਨਿੰਦਾਂ, ਮੋਹਨ ਲਾਲ ਨਿੱਕੂਵਾਲ, ਪ੍ਰੇਮ ਸਿੰਘ ਆਦਿ ਹਾਜ਼ਰ ਸਨ।

WRITTEN BY