ਨਵੀਂ ਦਿੱਲੀ- ਭਾਰਤੀ ਜਵਾਨਾਂ ਨਾਲ ਬੇਰਹਿਮੀ ਤੋਂ ਬਾਅਦ ਦੇਸ਼ ਗੁੱਸੇ ‘ਚ ਹੈ। ਪੂਰੇ ਦੇਸ਼ ‘ਚ ਮੋਦੀ ਸਰਕਾਰ ਤੋਂ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਫੌਜ ਅਤੇ ਸਰਕਾਰ ‘ਚ ਮੌਜੂਦ ਵੱਡੇ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਹੁਣ ਕ੍ਰਿਸ਼ਨਾ ਘਾਟੀ ‘ਚ ਬਦਲੇ ਦਾ ਬਲਿਊ ਪ੍ਰਿੰਟ ਤਿਆਰ ਹੋ ਚੁਕਿਆ ਹੈ। ਖਬਰਾਂ ਇਹ ਵੀ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਹੀ ਜਵਾਬ ਦੇਣ ਦੀ ਹਰੀ ਝੰਡੀ ਦਿੱਤੀ ਜਾ ਚੁਕੀ ਹੈ। ਕ੍ਰਿਸ਼ਨਾ ਘਾਟੀ ‘ਚ ਬੋਫੋਰਸ ਤੋਪਾਂ ਦੀ ਤਾਇਨਾਤੀ ਹੋ ਗਈ ਹੈ। ਇਸ ਦੇ ਨਾਲ ਹੀ ਕਰੀਬ 4 ਹਜ਼ਾਰ ਤੋਂ ਵਧ ਐਡੀਸ਼ਨਲ ਜਵਾਨ ਸਰਹੱਦ ‘ਤੇ ਯੁੱਧ ਪੱਧਰੀ ਤਿਆਰੀ ਅਤੇ ਮਾਨਸਿਕਤਾ ਨਾਲ ਮੁਸਤੈਦ ਕਰ ਦਿੱਤੇ ਗਏ ਹਨ। ਫੌਜ ਦੇ ਸੀਨੀਅਰ ਸੂਤਰਾਂ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਇਹ ਪਤਾ ਹੈ ਕਿ ਉਸ ਨੇ ਜੋ ਕੀਤਾ ਹੈ, ਉਸ ਦਾ ਜਵਾਬ ਹਿੰਦੁਸਤਾਨ ਜ਼ਰੂਰ ਦੇਵੇਗਾ, ਇਸ ਲਈ ਉਹ ਵੀ ਤਿਆਰੀ ‘ਚ ਜੁਟਿਆ ਹੋਇਆ ਹੈ ਪਰ ਇੱਧਰੋਂ ਜਿਸ ਜਵਾਬ ਦੀ ਤਿਆਰੀ ਹੋ ਰਹੀ ਹੈ।
ਪਾਕਿਸਤਾਨ ਤੋਂ ਬਦਲਾ ਲੈਣ ਲਈ ਪ੍ਰਧਾਨ ਮੰਤਰੀ ਨੇ ਫੌਜ ਨੂੰ ਖੁੱਲ੍ਹੀ ਛੁੱਟੀ ਦਿੱਤੀ



