Skip to content
Independent perspectives. Global stories.
BREAKING

ਮਾਨਸਾ ਪੁਲਿਸ ਨੇ ਸਾਲ ਪਹਿਲਾਂ ਕੀਤਾ ਸੀ ਯੂਪੀ ’ਚ ਚੱਲਦੇ ਇਸ ਗੋਰਖ ਧੰਦੇ ਦਾ ਪਰਦਾਫਾਸ਼

Share this story

image ਮਾਨਸਾ, 5 ਮਈ (ਸ਼ਾਮ ਲਾਲ)- ਉਤਰ ਪ੍ਰਦੇਸ਼ ਵਿਚ ਪੈਟਰੋਲ ਪੰਪਾਂ ’ਤੇ ਚਿੱਪ ਲਾ ਕੇ ਹੇਰਾ-ਫੇਰੀਆਂ ਕਰਨ ਦੇ ਮਾਮਲੇ ਤੋਂ ਬਾਅਦ ਅਨੇਕਾਂ ਪੰਪ ਸੀਲ ਕਰਨ ਅਤੇ ਕੇਂਦਰ ਤੇ ਯੂਪੀ ਸਰਕਾਰ ਵੱਲੋਂ ਪੰਪ ਮਾਲਕਾਂ ਦੇ ਖਿਲਾਫ਼ ਕਾਰਵਾਈ ਕੀਤੇ ਜਾਣ ਦੇ ਮਾਮਲੇ ਦੀਆਂ ਤਾਰਾਂ ਕਰੀਬ ਚਾਰ ਸਾਲ ਪਹਿਲਾਂ ਮਾਨਸਾ ਪੁਲਿਸ ਵੱਲੋਂ ਫੜੇ ਗਏ ਗਿਰੋਹ ਨਾਲ ਜੁੜਦੀਆਂ ਦਿਖ ਰਹੀਆਂ ਹਨ। ਮਾਨਸਾ ਪੁਲਿਸ ਵੱਲੋਂ ਕਰੀਬ ਤਿੰਨ ਸਾਲ ਪਹਿਲਾਂ ਪੰਪਾਂ ਦੀਆਂ ਡਿਸਪੈਂਸਿੰਗ ਮਸ਼ੀਨਾਂ ਵਿਚ ਚਿੱਪਾਂ ਲਾ ਕੇ ਹੇਰਾ-ਫੇਰੀਆਂ ਕਰਨ ਦੇ ਕਰੋੜਾਂ ਰੁਪਏ ਦੇ ਲਾਏ ਜਾਂਦੇ ਚੂਨੇ ਨੂੰ ਜੇਕਰ ਉਸ ਸਮੇਂ ਕੇਂਦਰ ਤੇ ਯੂਪੀ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੁੰਦਾ ਹੈ ਤਾਂ ਯੂਪੀ ਦਾ ਇਹ ਘੁਟਾਲਾ ਬਹੁਤ ਸਮਾਂ ਪਹਿਲਾਂ ਸਾਹਮਣੇ ਆ ਜਾਂਦਾ। ਸਾਲ 2013 ਵਿਚ ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਰਿੰਦਰ ਭਾਰਗਵ ਨੇ ਪੈਟਰੋਲ ਪੰਪਾਂ ਦੀਆਂ ਮਸ਼ੀਨਾਂ ਵਿਚ ਚਿੱਪਾਂ ਲਾ ਕੇ ਹੇਰਾ-ਫੇਰੀਆਂ ਕਰਨ ਦੇ ਮਾਮਲੇ ਨੂੰ ਲੈ ਕੇ ਉਸ ਸਮੇਂ ਸਥਾਨਕ ਅਤੇ ਯੂਪੀ ਦੇ ਕੁਝ ਮਕੈਨਿਕਾਂ ਨੂੰ ਕਾਬੂ ਕੀਤਾ ਸੀ। ਇਸ ਤੋਂ ਬਾਅਦ ਹੇਰਾ-ਫੇਰੀਆਂ ਦੇ ਅਨੇਕਾਂ ਮਾਮਲੇ ਮਾਨਸਾ, ਅੰਮ੍ਰਿਤਸਰ, ਜ¦ਧਰ, ਮੁਕਤਸਰ, ਬਰਨਾਲਾ ਤੇ ਹੋਰ ਜ਼ਿਲ੍ਹਿਆਂ ਵਿਚ ਸਾਹਮਣੇ ਆਏ ਸਨ।  ਅਕਤੂਬਰ 2012 ਅੰਦਰ ਮਾਨਸਾ ਵਿਖੇ ਪੈਟਰੋਲ ਪੰਪਾਂ ਦੀਆਂ ਮਸ਼ੀਨਾਂ ਵਿਚ ਚਿੱਪਾਂ ਲਾ ਕੇ 6 ਰੁਪਏ ਪ੍ਰਤੀ ਲੀਟਰ ਕੁੰਡੀ ਲਾਉਣ ਨੂੰ ਲੈ ਕੇ ਕੁਝ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ। ਇਸ ਨੂੰ ਲੈ ਕੇ ਸੂਬੇ ਅੰਦਰ 7 ਪੈਟਰੋਲ ਪੰਪ ਸੀਲ ਕੀਤੇ ਗਏ ਅਤੇ 150 ਦੇ ਕਰੀਬ ਪੈਟਰੋਲ ਪੰਪ ਸ਼ੱਕ ਦੇ ਘੇਰੇ ਵਿਚ ਆ ਗਏ ਸਨ। ਡਾ. ਭਾਰਗਵ ਨੇ ਉਸ ਸਮੇਂ ਦੱਸਿਆ ਸੀ ਕਿ ਪੈਟਰੋਲ ਪੰਪ ਮਾਲਕਾਂ ਨੂੰ ਇਹ ਚਿੱਪ ਤੇ ਰਿਮੋਟ ਕਰੀਬ 40 ਹਜ਼ਾਰ ਵਿਚ ਯੂਪੀ ਦੇ ਕੁਝ ਵਿਅਕਤੀਆਂ ਵੱਲੋਂ ਵੇਚਿਆ ਜਾਂਦਾ ਹੈ। ਉਸ ਸਮੇਂ ਯੂਪੀ ਵਾਸੀ ਅਭਿਸ਼ੇਕ ਕੁਮਾਰ ਤੇ ਵਿਨੋਦ ਕੁਮਾਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਇਸ ਮਾਮਲੇ ਦਾ ਮਾਸਟਰ ਮਾਈਂਡ ਅੰਕੁਰ ਵਰਮਾ (ਕਾਨਪੁਰ), ਸੁਨੀਲ ਕੁਮਾਰ (ਯੂਪੀ) ਪੁਲਿਸ ਦੇ ਹੱਥੇ ਚੜ੍ਹਿਆ ਸਨ। ਉਨ੍ਹਾਂ ਵੱਲੋਂ ਜ¦ਧਰ, ਫਿਰੋਜ਼ਪੁਰ, ਅੰਮ੍ਰਿਤਸਰ, ਸ੍ਰੀ ਮੁਕਤਸਰ ਸਾਹਿਬ ਵਿਖੇ ਮਸ਼ੀਨਾਂ ਸੀਲ ਕਰਕੇ ਹੇਰਾ-ਫੇਰੀਆਂ ਕਰਨ ਦੇ ਮਾਮਲੇ ਦਰਜ ਕੀਤੇ ਗਏ ਸਨ। ਡਾ. ਭਾਰਗਵ ਨੇ ਦੱਸਿਆ ਕਿ ਇਸ ਦੀ ਸੂਚਨਾ ਉਸ ਵੇਲੇ ਯੂਪੀ ਪੁਲਿਸ ਨੂੰ ਭੇਜ ਦਿੱਤੀ ਗਈ ਸੀ। 12ਵੀਂ ਪਾਸ ਅੰਕੁਰ ਕੁਮਾਰ ਯੂਪੀ ਦੀ ਕਾਨੁਪੁਰ ਇੱਕ ਕੰਪਨੀ ਵਿਚ ਸਿਰਫ਼ ਇਸੇ ਕਰਕੇ ਨੌਕਰੀ ਕਰਦਾ ਸੀ ਕਿ ਉਸ ਵੱਲੋਂ ਇਹ ਚਿੱਪਾਂ ਤਿਆਰ ਕੀਤੀਆਂ ਜਾਂਦੀਆਂ ਸਨ। ਕਾਨਪੁਰ ਦੀ ਫੈਕਟਰੀ ਛੱਡਣ ਤੋਂ ਬਾਅਦ ਉਸ ਨੇ ਯੂਪੀ ਦੇ ਹੋਰ ਜ਼ਿਲ੍ਹਿਆਂ ਦੇ ਸੇਲਜ਼ਮੈਨਾਂ ਨਾਲ ਸੰਪਰਕ ਕਰਕੇ ਚਿੱਪਾਂ ਵੇਚਣ ਦਾ ਆਪਣਾ ਨੈਟਵਰਕ ਤਿਆਰ ਕੀਤਾ ਸੀ।
ਐਸਐਸਪੀ ਮਾਨਸਾ ਪਰਮਪਾਲ ਸਿੰਘ ਪਰਮਾਰ ਦਾ ਕਹਿਣਾ ਹੈ ਕਿ 27 ਫਰਵਰੀ 2013 ਨੂੰ ਕੋਟਧਰਮੂੰ ਤੇ 28 ਫਰਵਰੀ 2013 ਨੂੰ ਬੁਢਲਾਡਾ ਵਿਖੇ ਪੈਟਰੋਲ ਪੰਪਾਂ ਦੀਆਂ ਚਿੱਪਾਂ ਮਾਮਲੇ ਵਿਚ ਛੇ ਵਿਅਕਤੀਆਂ ਦੇ ਖਿਲਾਫ਼ ਧੋਖਾਧੜੀ ਅਤੇ 7 ਏਸੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਸੀ। ਜਿੰਨਾਂ ਦਾ ਕੇਸ ਇਸ ਵੇਲੇ ਵੀ ਸਰਦੂਲਗੜ੍ਹ ਤੇ ਬੁਢਲਾਡਾ ਦੀਆਂ ਅਦਾਲਤਾਂ ਵਿਚ ਚੱਲ ਰਿਹਾ ਹੈ।
ਅੰਕੁਰ ਵਰਮਾ ਦੇ ਵਕੀਲ ਨਵਨੀਤ ਖੁਡਾਣੀਆਂ ਦਾ ਕਹਿਣਾ ਹੈ ਕਿ ਅੰਕੁਰ ਵਰਮਾ ਇਸ ਮਾਮਲੇ ਵਿਚ ਦੋਸ਼ੀ ਨਹੀਂ ਹੈ। ਉਹ ਸਿਰਫ਼ ਚਿੱਪਾਂ ਲਈ ਕੋਰੀਅਰ ਵਾਂਗ ਕੰਮ ਕਰਦੇ ਸਨ। ਸਿੱਧੇ ਤੌਰ ’ਤੇ ਉਨ੍ਹਾਂ ਦੀ ਇਸ ਕੰਮ ਵਿਚ ਕੋਈ ਸ਼ਮੂਲੀਅਤ ਨਹੀਂ ਸੀ।

WRITTEN BY