Skip to content
Independent perspectives. Global stories.
BREAKING

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਪ੍ਰੋਫੈਸ਼ਨਲ ਕੋਰਸਾਂ ਦਾ ਪ੍ਰਾਸਪੈਕਟਸ ਰਿਲੀਜ਼

Share this story

ਕਾਲਜ ਜਲਦ ਹੀ ਦੇਸ਼ ਦੇ ਉਪਰਲੇ ਦਸ ਕਾਲਜਾਂ ’ਚ ਸ਼ੁਮਾਰ ਹੋਵੇਗਾ : ਪ੍ਰੋ. ਬਡੂੰਗਰ
image ਪਟਿਆਲਾ, 5 ਮਈ- ਅੱਜ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ, ਖ਼ਾਲਸਾ ਕਾਲਜ, ਪਟਿਆਲਾ ਦਾ ਪ੍ਰੋਫੈਸ਼ਨਲ ਕੋਰਸਾਂ ਦਾ ਸੈਸ਼ਨ 2017-18 ਦਾ ਪ੍ਰਾਸਪੈਕਟਸ ਰਿਲੀਜ਼ ਕੀਤਾ। ਇਸ ਮੌਕੇ ਉਹਨਾਂ ਨੇ ਸੰਬੋਧਨ ਹੁੰਦੇ ਹੋਏ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਖ਼ਾਲਸਾ ਕਾਲਜ, ਪਟਿਆਲਾ ਨੂੰ ਪਿਛਲੇ ਸਮੇਂ ਦੌਰਾਨ ਯੂ.ਜੀ.ਸੀ. ਵੱਲੋਂ ‘ਕਾਲਜ ਵਿਦ ਪੋਟੈਂਸ਼ੀਅਲ ਫ਼ਾਰ ਐਕਸੀਲੈਂਸ’ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ ਅਤੇ ਇਸ ਦੀਆਂ ਪ੍ਰਾਪਤੀਆਂ ਅਤੇ ਉਨੱਤੀਆਂ ਨੂੰ ਦੇਖਦੇ ਹੋਏ ਨੈਕ ਟੀਮ, ਬੰਗਲੌਰ ਵੱਲੋਂ ‘ਏ’ ਗ੍ਰੇਡ ਪ੍ਰਦਾਨ ਕੀਤਾ ਗਿਆ ਹੈ। ਮੌਜੂਦਾ ਸਮੇਂ ਦੌਰਾਨ ਇਸ ਕਾਲਜ ਦਾ ਨਾਮ ਇਸ ਦੀਆਂ ਅਕਾਦਮਿਕ, ਖੇਡਾਂ, ਸਭਿਆਚਾਰਕ ਸਰਗਰਮੀਆਂ ਅਤੇ ਖੋਜ ਦੇ ਖੇਤਰ ਨਾਲ ਜੁੜੀਆਂ ਗਤੀਵਿਧੀਆਂ ਅਤੇ ਅਤਿ ਆਧੁਨਿਕ ਲੈਬਾਂ/ਤਕਨੀਕਾਂ ਸਦਕਾ ਪੰਜਾਬ ਦੇ ਨਾਮਵਰ ਕਾਲਜਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਉਹਨਾਂ ਨੇ ਇਸ ਗੱਲ ’ਤੇ ਆਸ ਪ੍ਰਗਟਾਈ ਕਿ ਲਗਾਤਾਰ ਤਰੱਕੀ ਦੀ ਰਾਹ ’ਤੇ ਚੱਲ ਰਹੇ ਇਸ ਕਾਲਜ ਦਾ ਨਾਮ ਜਲਦ ਹੀ ਭਾਰਤ ਦੇਸ਼ ਦੇ ਉਪਰਲੇ ਦਸ ਕਾਲਜਾਂ ਵਿੱਚ ਸ਼ੁਮਾਰ ਹੋ ਜਾਵੇਗਾ। ਪ੍ਰੋਫੈਸਨਲ ਕੋਰਸਾਂ ਦਾ ਸੈਸ਼ਨ 2017-18 ਦਾ ਪ੍ਰਾਸਪੈਕਟ ਰਿਲੀਜ਼ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਇਸ ਕਾਲਜ ਵਿਖੇ ਸਾਰੇ ਕੋਰਸ ਬਹੁਤ ਸਫ਼ਲਤਾਪੂਰਵਕ ਚੱਲ ਰਹੇ ਹਨ। ਕਾਲਜ ਕੋਲ ਪਿਛਲੇ ਸੈਸ਼ਨ ਤੋਂ ਆਟੋਨੌਮਸ ਦਾ ਦਰਜਾ ਹੋਣ ਕਾਰਨ ਇਸ ਦੇ ਸਿਲੇਬਸ ਮੌਜੂਦਾ ਦੌਰ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ ਜਿਸ ਕਰਕੇ ਵਿਦਿਆਰਥੀਆਂ ਅੰਦਰ ਇਸ ਸੰਸਥਾ ਵਿਖੇ ਦਾਖ਼ਲਾ ਲੈਣ ਅਤੇ ਵਿਦਿਆ ਹਾਸਲ ਕਰਨ ਦਾ ਭਾਰੀ ਉਤਸ਼ਾਹ ਹੈ। ਡਾ. ਉੱਭਾ ਨੇ ਇਹ ਵੀ ਕਿਹਾ ਕਿ ਇਸ ਕਾਲਜ ਦੇ ਬਹੁਤੇ ਕੋਰਸ ਖ਼ਾਸ ਕਰਕੇ ਹੁਨਰ ਵਿਕਾਸ ਨਾਲ ਸਬੰਧਤ ਕੋਰਸ ਵਿਦਿਆਰਥੀਆਂ ਨੂੰ ਵਿਸ਼ਵੀ ਪੱਧਰ ਦੇ ਰੋਜ਼ਗਾਰ ਦੇ ਯੋਗ ਬਣਾਉਂਦੇ ਹਨ। ਡਾ. ਉੱਭਾ ਨੇ ਇਹ ਵੀ ਕਿਹਾ ਕਿ ਸਾਡੀ ਸੰਸਥਾ ਦੀ ਹਮੇਸ਼ਾ ਹੀ  ਇਹ ਕੋਸ਼ਿਸ਼ ਰਹੀ ਹੈ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਪ੍ਰੈਕਟੀਕਲ ਗਿਆਨ ਵੀ ਮੁਹੱਈਆ ਕੀਤਾ ਜਾਵੇ ਅਤੇ ਪ੍ਰੋਫੈਸ਼ਨਲ ਕੋਰਸਾਂ ਸਮੇਤ ਚੱਲ ਰਹੇ ਹੋਰ ਸਾਰੇ ਵਿਭਿੰਨ ਕੋਰਸਾਂ ਦੇ ਵਿਦਿਆਰਥੀਆਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ ਨਾਲ ਸਮਾਜਕ ਤੌਰ ’ਤੇ ਵੀ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਾਇਆ ਜਾਵੇ। ਇਹ ਪ੍ਰਾਸਪੈਕਟਸ ਰਿਲੀਜ਼ ਮੌਕੇ ਕਾਲਜ ਦੇ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ ਤੋਂ ਇਲਾਵਾ ਸ੍ਰ. ਪਰਮਜੀਤ ਸਿੰਘ ਸਰੋਆ, ਡਾ. ਰਵਿੰਦਰਜੀਤ ਸਿੰਘ, ਪ੍ਰੋ. ਜਸਪ੍ਰੀਤ ਕੌਰ ਅਤੇ ਪ੍ਰੋ. ਗੁਰਪਾਲ ਸਿੰਘ ਵੀ ਹਾਜ਼ਰ ਸਨ।

WRITTEN BY