Skip to content
Independent perspectives. Global stories.
BREAKING

ਨਵਜੋਤ ਸਿੱਧੂ ਵੱਲੋਂ ਬਠਿੰਡਾ ਨਗਰ ਸੁਧਾਰ ਟਰੱਸਟ ਦੇ 10 ਅਧਿਕਾਰੀ ਮੁਅੱਤਲ

Share this story

ਚੰਡੀਗੜ੍ਹ, 4 ਮਈ (ਪੰਜਾਬ ਟਾਇਮਜ਼ ਬਿਊਰੋ)- ਬਠਿੰਡਾ ਵਿਖੇ ਫਲੈਟਾਂ ਦੀ ਉਸਾਰੀ ਵਿੱਚ ਬੇਨਿਯਮੀਆਂ ਦੇ ਸਾਹਮਣੇ ਆਏ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਨਗਰ ਸੁਧਾਰ ਟਰੱਸਟ ਦੇ 10 ਅਧਿਕਾਰੀਆਂ ਨੂੰ ਮਨਮੋਹਨ ਕਾਲੀਆ ਇਨਕਲੇਵ, ਗੋਨਿਆਣਾ ਰੋਡ, ਬਠਿੰਡਾ, ਦੇ ਫਲੈਟਾਂ ਦੀ ਉਸਾਰੀ ਵਿਚ ਪਾਈਆਂ ਗਈਆਂ ਤਰੁ¤ਟੀਆਂ, ਫਲੈਟਾਂ ਦੀ ਉਸਾਰੀ ਦੀ ਹਾਲਤ ਨੂੰ ਅ¤ਖੋਂ ਓਹਲੇ ਕਰਦੇ ਹੋਏ ਸਕਿਓਰਿਟੀ ਵਾਪਸ ਕਰਨ ਸਬੰਧੀ, ਫਲੈਟਾਂ ਦੇ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ਲਈ ਅਤੇ ਡਿਮਾਂਡ ਸਰਵੇ ਕਰਨ ਤੋਂ ਬਿਨਾਂ ਇਨ੍ਹਾਂ ਫਲੈਟਾਂ ਦੀ ਤਜਵੀਜ਼/ਡਰਾਅ ਕ¤ਢਣ ਦੇ ਦੋਸ਼ਾਂ ਹੇਠ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਿਭਾਗ ਵੱਲੋਂ ਤੁਰੰਤ ਇਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਇਨ੍ਹਾਂ ਵਿਰੁੱਧ ਚਾਰਜਸ਼ੀਟ ਜਾਰੀ ਕਰ ਦਿੱਤੀ ਗਈ ਹੈ। ਕੁਲ ਮਿਲਾ ਕੇ 13 ਅਧਿਕਾਰੀ ਦੋਸ਼ੀ ਪਾਏ ਗਏ ਸਨ ਜਿਨ੍ਹਾਂ ਵਿਚੋਂ ਤਿੰਨ ਸੇਵਾ ਮੁਕਤ ਹੋ ਚੁ¤ਕੇ ਹਨ ਜਦੋਂਕਿ 10 ਅਧਿਕਾਰੀਆਂ ਨੂੰ ਮੁਅ¤ਤਲ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਵਿਭਾਗ ਦੇ ਮੁੱਖ ਚੌਕਸੀ ਅਫਸਰ ਵੱਲੋਂ ਕੀਤੀ ਜਾਂਚ ਵਿੱਚ ਸਾਹਮਣੇ ਆਈ ਰਿਪੋਰਟ ਦੇ ਆਧਾਰ ’ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਸਿੱਧੂ ਨੇ ਬਠਿੰਡਾ ਨਗਰ ਸੁਧਾਰ ਟਰੱਸਟ ਦੇ 10 ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ। ਮੁਅੱਤਲ ਅਧਿਕਾਰੀਆਂ ਦੇ ਨਾਂ ਹਨ, ਗੁਰਬਿੰਦਰ ਪਾਲ ਸਿੰਘ, ਜਸਬੀਰ ਸਿੰਘ (ਦੋਵੇਂ ਜੇ.ਈ.), ਮੁਖਤਿਆਰ ਸਿੰਘ, ਗੁਰਰਾਜ ਸਿੰਘ, ਬਲਜੀਤ ਕੁਮਾਰ (ਸਾਰੇ ਸਹਾਇਕ ਟਰ¤ਸਟ ਇੰਜੀਨੀਅਰ), ਰਾਕੇਸ਼ ਗਰਗ (ਟਰ¤ਸਟ ਇੰਜੀਨੀਅਰ) ਅਤੇ ਗੋਰਾ ਲਾਲ, ਹਰਿੰਦਰ ਸਿੰਘ ਚਾਹਲ, ਕੁਲਵੰਤ ਸਿੰਘ ਬਰਾੜ ਅਤੇ ਜਵਾਹਰ ਲਾਲ (ਸਾਰੇ ਕਾਰਜ ਸਾਧਕ ਅਫਸਰ)।
ਸ੍ਰੀ ਸਿੱਧੂ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕਿਹਾ ਕਿ ਵਿਭਾਗ ਦਾ ਕੰਮਕਾਰ ਸੰਭਾਲਦਿਆਂ ਪਹਿਲੇ ਹੀ ਦਿਨ ਉਨ੍ਹਾਂ ਇਹ ਦ੍ਰਿੜ੍ਹ ਇਰਾਦਾ ਕੀਤਾ ਸੀ ਕਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਵੀ ਕੰਮ ਵਿੱਚ ਬੇਨਿਯਮੀਆਂ ਨੂੰ ਸਹਿਣ ਕੀਤਾ ਜਾਵੇਗਾ ।

WRITTEN BY