ਪੁੰਛ- ਭਾਰਤੀ ਫੌਜੀਆਂ ਦੇ ਨਾਲ ਹੋਈ ਬਰਬਰਤਾ ਦਾ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਮਿਲਣਾ ਸ਼ੁਰੂ ਹੋ ਗਿਆ ਹੈ। ਭਾਰਤੀ ਫੌਜ ਨੇ ਪਾਕਿਸਤਾਨ ਦੀ ਘਿਣੋਨੀ ਹਰਕਤ ਦੇ ਖਿਲਾਫ ਮੋਰਟਾਰ ਦੇ ਗੋਲੇ ਦਾਗਨੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਫੋਜ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਕਿ ਪਾਕਿਸਤਾਨੀ ਫੌਜ ਨੂੰ ਉਸ ਦੀ ਕਰਤੂਤ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕ੍ਰਿਸ਼ਨਾ ਘਾਟੀ ਦੀ ਕਿਰਪਾਨ ਪੋਸਟ ‘ਤੇ ਪਾਕਿਤਸਾਨ ਨੇ ਸਵੇਰੇ ਭਾਰੀ ਗੋਲੀਬਾਰੀ ਕੀਤੀ ਸੀ, ਜਿਸ ‘ਚ ਦੋ ਜਵਾਨ ਸ਼ਹੀਦ ਹੋ ਗਏ। ਇੰਨਾਂ ਹੀ ਨਹੀਂ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਨੇ ਸ਼ਹੀਦਾਂ ਦੀ ਲਾਸ਼ਾਂ ਦੇ ਨਾਲ ਬਰਬਰਤਾ ਵੀ ਕੀਤੀ ਸੀ।



