ਸਮਰਾਲਾ, 30 ਅਪ੍ਰੈਲ (ਕਮਲਜੀਤ)- ਅੱਜ ਲੁਧਿਆਣਾ ਤੋਂ ਚੰਡੀਗੜ ਸੜਕ ਤੇ ਆਈ.ਟੀ.ਆਈ. ਦੇ ਨਜਦੀਕ ਦੋ ਮੋਟਰਸਾਇਕਲ ਸਵਾਰਾਂ ਦੇ ਆਪਸ ਵਿਚ ਸਿੱਧੀ ਟੱਕਰ ਹੋ ਜਾਣ ਨਾਲ ਇੱਕ ਵਿਅਕਤੀ ਦੀ ਮੌਤ ਤੇ ਦੂਜੇ ਵਿਅਕਤੀ ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਮੋਟਰਸਾਇਕਲ ਸਵਾਰ ਲੁਧਿਆਣੇ ਵਲੋਂ ਸਮਰਾਲੇ ਨੂੰ ਜਾ ਰਿਹਾ ਸੀ ਜਦਕਿ ਦੂਜੇ ਪਾਸਿਉ ਤੇਜ ਰਫਤਾਰ ਨਾਲ ਆ ਰਿਹਾ ਦੂਜਾ ਮੋਟਰਸਾਇਕਲ ਸਵਾਰ ਇੱਕ ਬੱਸ ਨੂੰ ਉਵਰਟੇਕ ਕਰਨ ਦੌਰਾਨ ਦੂਜੇ ਮੋਟਰਸਾਇਕਲ ਨਾਲ ਸਿੱਧਾ ਜਾ ਟਕਰਾਇਆ। ਇੱਕ ਟੱਕਰ ਨਾਲ ਦੋਵਾਂ ਦੇ ਮੋਟਰਸਾਇਕਲ ਵੀ ਨੁਕਸਾਨੇ ਗਏ। ਮੌਕੇ ਤੇ ਪੁੱਜੇ ਪੁਲਿਸ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੋਵਾਂ ਜਖਮੀਆਂ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ। ਜਿੱਥੇ ਇਲਾਜ ਦੌਰਾਨ ਜਸਵੀਰ ਸਿੰਘ ਵਾਸੀ ਮਿਲੱਰਗੰਜ ਲੁਧਿਆਣਾ ਦੀ ਮੌਤ ਹੋ ਗਈ।
ਦੋ ਮੋਟਰਸਾਇਕਲਾਂ ਦੀ ਆਪਸੀ ਟੱਕਰ ਵਿਚ ਇੱਕ ਵਿਅਕਤੀ ਦੀ ਮੌਤ-ਦੂਜਾ ਜਖਮੀ



