ਜਲੰਧਰ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਜਲੰਧਰ ਪੋਸਟਲ ਡਿਵੀਜ਼ਨ ਵਿਚ 103 ਗ੍ਰਾਮ ਸੇਵਕਾਂ ਦੀ ਭਰਤੀ ਲਈ ਡਾਕ ਵਿਭਾਗ ਵਲੋਂ ਉਮੀਦਵਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਸੀਨੀਅਰ ਸੁਪਰਡੈਂਟ ਆਫ ਪੋਸਟ ਆਫਿਸਜ਼, ਜਲੰਧਰ ਡਿਵੀਜ਼ਨ ਮੁਹੰਮਦ ਹਨੀਫ ਨੇ ਕਿਹਾ ਕਿ ਪੰਜਾਬ ਪੋਸਟਲ ਸਰਕਲ ਵਿਚ 620 ਗ੍ਰਾਮ ਸੇਵਕਾਂ ਦੀ ਭਰਤੀ ਕੀਤੀ ਜਾਣੀ ਹੈ, ਜਿਸ ਵਿਚੋਂ 103 ਪੋਸਟਾਂ ਜਲੰਧਰ ਡਿਵੀਜ਼ਨ ਵਿਚ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰ ਇਸ ਚੋਣ ਪ੍ਰਕ੍ਰਿਆ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜਿਸ ਵਿਚ ਯੋਗਤਾ, ਉਮਰ , ਵਿਦਿਅਕ ਯੋਗਤਾ, ਪੋਸਟਾਂ ਦੀ ਗਿਣਤੀ, ਪੋਸਟਿੰਗ ਵਾਲੀ ਥਾਂ, ਚੋਣ ਪ੍ਰਕਿਆ ਲਈ ਹਟਟਪਸ://ੳਪਪੋਸਟ.ਨਿ/ਗਦਸੋਨਲਨਿੲ ’ਤੇ ਸੰਪਰਕ ਕਰ ਸਕਦੇ ਹਨ।’



