ਤਰਨਤਾਰਨ, 28 ਅਪ੍ਰੈਲ (ਕੇ.ਐਸ. ਆਹਲੂਵਾਲੀਆ, ਸੁਖਵੰਤ ਧਾਮੀ)- ਮਨੁੱਖਤਾ ਨੂੰ ਸ਼ਰਮਸ਼ਾਰ ਅਤੇ ਕਰੀਬੀ ਰਿਸਤਿਆਂ ਨੂੰ ਤਾਰ ਤਾਰ ਕਰਨ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਜਿਥੇ ਰੰਗੌਟੇ ਖੜ੍ਹੇ ਹੋਣਾ ਤਾਂ ਸੁਭਾਵਕ ਹੈ ਕਿ ਘਰੇਲੂ ਕਲੇਸ ਦੀ ਰੰਜ਼ਿਸ ਦੇ ਚੱਲਦਿਆਂ ਕੋਈ ਵਿਅਕਤੀ ਇਥੋਂ ਤੱਕ ਵੀ ਗਿਰ ਸਕਦਾ ਹੈ ਕਿ ਅਪਣੇ ਹੀ ਜਿਗਰ ਦੇ ਟੁਕੜੇ ਨੂੰ ਹੀ ਮੌਤ ਦੇ ਘਾਟ ਚੜ੍ਹਾਂਉਣ ਦਾ ਮਨ ਬਣਾ ਬੈਠਾ ਹੋਵੇ। ਅਜਿਹੀ ਹੀ ਇਕ ਘਟਨਾਂ ਨੂੰ ਅੰਜ਼ਾਮ ਤੱਕ ਪਹੁੰਚਣ ਤੋਂ ਪਹਿਲਾਂ ਹੀ ਥਾਣਾ ਝਬਾਲ ਦੀ ਪੁਲਿਸ ਨੇ ਨਾਕਾਮਯਾਬ ਕਰਦਿਆਂ ਵੱਡੀ ਸਫਲਤਾ ਹਾਸ਼ਲ ਕਰਕੇ ਮਿਸਾਲ ਪੈਦਾ ਕੀਤੀ ਹੈ। ਪੁਲਿਸ ਸਬ ਡਵੀਜਨ ਤਰਨਤਾਰਨ ਦੇ ਉਪ ਕਪਤਾਨ ਪਿਆਰਾ ਸਿੰਘ ਦੀ ਹਾਜ਼ਰੀ ’ਚ ਸੁਕਰਵਾਰ ਨੂੰ ਰੱਖੀ ਪ੍ਰੈਸ ਕਾਨਫ੍ਰੈਸ ਦੌਰਾਂਨ ਜਾਣਕਾਰੀ ਦਿੰਦਿਆਂ ਥਾਣਾ ਝਬਾਲ ਦੇ ਮੁਖੀ ਸਬ ਇੰਸਪੈਕਟਰ ਹਰਚੰਦ ਸਿੰਘ ਨੇ ਦੱਸਿਆ ਕਿ ਬੀਤੀ 27 ਅਪ੍ਰੈਲ ਨੂੰ ਪਿੰਡ ਬਘਿਆੜੀ ਵਾਸੀ ਇਕ ਰਾਜ ਕੌਰ ਨਾਮੀ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦਾ 10 ਸਾਲਾਂ ਲੜਕਾ ਕਰਨਬੀਰ ਸਿੰਘ ਜੋ ਕਿ ਪਿੰਡ ਦੇ ਸਰਕਾਰੀ ਸਕੂਲ ’ਚ ਪੜ੍ਹਦਾ ਹੈ ਨੂੰ ਸਕੂਲ ਛੁੱਟੀ ਤੋਂ ਬਾਅਦ ਦੋ ਅਣਪਛਾਤੇ ਵਿਅਕਤੀ ਜਿੰਨ੍ਹਾਂ ਵੱਲੋਂ ਸਿਰ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਮੋਟਰਾਇਕਲ ’ਤੇ ਜ਼ਬਰੀ ਬਿਠਾ ਕੇ ਅਗਵਾ ਕਰ ਕਿਧਰੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਮਾਮਲਾ ਅਤਿ ਸਵੇਦਨਸ਼ੀਲ ਹੋਣ ਕਰਕੇ ਉਨ੍ਹਾਂ ਵੱਲੋਂ ਉ¤ਚ ਅਫਸਰਾਂ ਦੇ ਧਿਆਨ ’ਚ ਲਿਆਂਉਣ ਉਪਰੰਤ ਅਣਪਛਾਤੇ ਦੋਸ਼ੀਆਂ ਵਿਰੋਧ ਥਾਣਾ ਝਬਾਲ ਵਿਖੇ ਤਰੁੰਤ ਅਗਵਾ ਦਾ ਕੇਸ ਦਰਜ ਕਰਕੇ ਜਦੋਂ ਤਫਤੀਸ ਅਰੰਭੀ ਗਈ ਤਾਂ ਮੁੱਢਲੀ ਪੜਤਾਲ ਦੌਰਾਂਨ ਸਾਹਮਣੇ ਆਇਆ ਕਿ ਉਕਤ ਔਰਤ ਦੀ ਆਪਣੇ ਪਤੀ ਨਾਲ ਅਣਬਣ ਚੱਲੀ ਆ ਰਹੀ ਹੈ ਅਤੇ ਉਹ ਪਿੱਛਲੇ ਕਈ ਸਾਲਾਂ ਤੋਂ ਆਪਣੇ ਪੇਕੇ ਘਰ ਪਿੰਡ ਬਘਿਆੜੀ ਵਿਖੇ ਆਪਣੇ ਬੱਚਿਆਂ ਸਮੇਤ ਰਹਿ ਰਹੀ ਹੈ। ਡੀਐ¤ਸਪੀ ਪਿਆਰਾ ਸਿੰਘ ਅਤੇ ਐ¤ਸਐ¤ਚਓ ਹਰਚੰਦ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਡੂੰਘਆਈ ਤੱਕ ਜਾਂਦਿਆਂ ਉਨ੍ਹਾਂ ਵੱਲੋਂ ਔਰਤ ਦੇ ਪਤੀ ਰਛਪਾਲ ਸਿੰਘ ਉਰਫ ਟੀਟੂ ਅਤੇ ਉਸਦੇ ਦੋਸ਼ਤ ਮਨਪ੍ਰੀਤ ਸਿੰਘ ਉਰਫ ਮੰਨਾ ਨੂੰ ਫੋਨ ਦੀ ਲੁਕੇਸ਼ਨ ਦੇ ਜਰੀਏ ਜਦੋਂ ਕਾਬੂ ਕਰਕੇ ਸ਼ਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਦੋਸ਼ੀਆਂ ਵੱਲੋਂ ਸਾਰੀ ਸੱਚਾਈ ਬਾਹਰ ਕੱਢਦਿਆਂ ਇਕਬਾਲ ਕਰ ਲਿਆ ਗਿਆ ਕਿ ਉਨ੍ਹਾਂ ਵੱਲੋਂ ਹੀ ਬੱਚੇ ਨੂੰ ਅਗਵਾ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਰੰਗੌਟੇ ਖੜ੍ਹੇ ਕਰਨ ਵਾਲੀ ਗੱਲ ਉਸ ਵੇਲੇ ਸਾਹਮਣੇ ਆਈ ਜਦੋਂ ਬੱਚੇ ਦੇ ਕਲਯੁਗੀ ਬਾਪ ਨੇ ਮੰਨਿਆਂ ਕਿ ਉਸ ਵੱਲੋਂ ਆਪਣੀ ਪਤਨੀ ਨੂੰ ਸਬਕ ਸਿਖਾਉਣ ਲਈ ਬੱਚੇ ਨੂੰ ਮੌਕਾ ਮਿਲਦਿਆਂ ਮੌਤ ਦੇ ਘਾਟ ਉਤਾਰਨ ਦਾ ਫੈਸਲਾ ਕਰ ਲਿਆ ਗਿਆ ਸੀ। ਥਾਣਾ ਮਖੀ ਨੇ ਦੱਸਿਆ ਕਿ ਦੋਸ਼ੀ ਰਛਪਾਲ ਸਿੰਘ ਅਤੇ ਉਸਦੇ ਸਾਥੀ ਦੋਸ਼ਤ ਮਨਪ੍ਰੀਤ ਸਿੰਘ ਦੀ ਚੁੰਗਲ ਚੋਂ ਮੁਕਤ ਕਰਵਾ ਕੇ ਬੱਚੇ ਨੂੰ ਛੇ ਘੰਟਿਆਂ ’ਚ ਹੀ ਸਹੀ ਸਲਾਮਤ ਬਰਾਮਦ ਕਰਕੇ ਗੁਰਦਰਸ਼ਨ ਸਿੰਘ ਅਤੇ ਹੋਰਨਾਂ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ’ਚ ਸੁਕਰਵਾਰ ਨੂੰ ਉਸਦੀ ਮਾਂ ਰਾਜ ਕੌਰ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਮਾਰਕੁਟਾਈ ਕਰਦਾ ਸੀ ਮੇਰਾ ਪਤੀ-ਰਾਜ ਕੌਰ- ਦੋਸ਼ੀ ਰਛਪਾਲ ਸਿੰਘ ਦੀ ਪਤਨੀ ਰਾਜ ਕੌਰ ਨੇ ਦੱਸਿਆ ਕਿ ਉਸਦਾ ਪਤੀ ਨਸ਼ੇੜੀ ਕਿਸਮ ਅਤੇ ਅਪਰਾਧਕ ਬਿਰਤੀ ਵਾਲਾ ਵਿਅਕਤੀ ਹੈ। ਉਸਨੇ ਦੱਸਿਆ ਕਿ ਕਰੀਬ ਚਾਰ ਸਾਲ ਤੋਂ ਉਹ ਆਪਣੇ ਪਤੀ ਦੀ ਕੁੱਟਮਾਰ ਤੋਂ ਤੰਗ ਆ ਕੇ ਆਪਣੇ ਪੇਕੇ ਘਰ ਪਿੰਡ ਬਘਿਆੜੀ ਵਿਖੇ ਆਪਣੇ ਦੋ ਮਾਸ਼ੂਮ ਬੱਚਿਆਂ ਸਮੇਤ ਰਹਿ ਰਹੀ ਹੈ ਅਤੇ ਮੇਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੇ ਨਾਲ ਉਨ੍ਹਾਂ ਨੂੰ ਪੜ੍ਹਾ ਵੀ ਰਹੀ ਹੈ। ਉਸਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਮੋਹਤਬਾਰ ਵਿਅਕਤੀਆਂ ਦੇ ਕਹਿਣ ’ਤੇ ਉਹ ਆਪਣੇ ਪਤੀ ਨਾਲ ਵਾਪਸ ਚੱਲੇ ਗਈ ਸੀ ਪ੍ਰੰਤੂ ਉਸ ਵੱਲੋਂ ਫਿਰ ਕੁੱਟਮਾਰ ਕਰਨ ਕਰਕੇ ਉਹ ਆਪਣੇ ਪੇਕੇ ਘਰ ਆ ਗਈ ਸੀ।
ਭੈਣ ਨੂੰ ਗੁੰਮਰਾਹ ਕਰਕੇ ਉਸਦੇ ਘਰ ਰੱਖਿਆ ਅਗਵਾਕਾਰੀ ਨੇ ਬੱਚਾ- ਪੁਲਿਸ ਦੇ ਪਾਸ ਦੋਸ਼ੀ ਨੇ ਮੰਨਿਆਂ ਕਿ ਉਸਨੇ ਥਾਣਾ ਭਿੱਖੀਵਿੰਡ ਦੇ ਪਿੰਡ ਚੂੰਗ ਵਿਖੇ ਵਿਆਹੀ ਆਪਣੀ ਭੈਣ ਦੇ ਘਰ ਬੱਚੇ ਨੂੰ ਇਸ ਕਰਕੇ ਰੱਖਿਆ ਸੀ ਕਿ ਮੌਕਾ ਮਿਲਦੇ ਹੀ ਉਹ ਆਪਣੇ ਮਨਸੂਬੇ ਨੂੰ ਅੰਜ਼ਾਮ ਦੇ ਸਕੇਗਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੇ ਮੰਨਿਆਂ ਹੈ ਕਿ ਉਸ ਵੱਲੋਂ ਆਪਣੀ ਭੈਣ ਨੂੰ ਇਹ ਦੱਸਿਆ ਗਿਆ ਸੀ ਉਸਦਾ ਲੜਕਾ ਠੀਕ ਨਹੀਂ ਹੈ ਅਤੇ ਦਵਾਈ ਦਿਵਾਉਣ ਲਈ ਉਹ ਇਥੇ ਲੈ ਕੇ ਆਇਆ ਹੈ।
ਅਗਵਾ ਬੱਚਾ ਬਰਾਮਦ ਕਰ ਕੀਤਾ ਪਰਿਵਾਰ ਹਵਾਲੇ



