Skip to content
Independent perspectives. Global stories.
BREAKING

ਰੇਲ ਗੱਡੀ ਥੱਲੇ ਆ ਕੇ ਕਿਸਾਨ ਵੱਲੋਂ ਖੁਦਕੁਸ਼ੀ

Share this story

image ਸ਼ਾਹਕੋਟ, 27 ਅਪਰੈਲ (ਸੁਰਿੰਦਰ ਸਿੰਘ ਖਾਲਸਾ)- ਨੇੜਲੇ ਪਿੰਡ ਕੋਟਲੀ ਗਾਜਰਾਂ ਦੇ ਨਜ਼ਦੀਕ  ਇੱਕ ਕਿਸਾਨ ਨੇ ਰੇਲ ਗੱਡੀ ਥੱਲੇ ਆ ਕੇ  ਆਤਮ ਹੱਤਿਆ ਕਰ ਲਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਲੋਹੀਆਂ ਖਾਸ ਤੋ ਲੁਧਿਆਣਾ ਨੂੰ ਜਾ ਰਹੀ ਡੀ ਐਮ ਯੂ ਰੇਲ ਗੱਡੀ ਅੱਜ ਜਿਉ ਹੀ ਪਿੰਡ ਕੋਟਲੀ ਗਾਜਰਾਂ  ਜੇ ਨਜ਼ਦੀਕ ਪੁੱਜੀ ਤਾਂ ਇੱਕ ਕਿਸਾਨ ਨੇ ਉਸ ਦੇ ਅੱਗੇ ਛਾਲ ਮਾਰ ਦਿੱਤੀ। ਕਿਸਾਨ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸਵਰਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਦਾਨੇਵਾਲ ਵਜੋ ਹੋਈ। ਜੀ ਆਰ ਪੀ ਦੇ ਹਵਾਲਦਾਰ ਪਰਮਜੀਤ ਸਿੰਘ ਨੇ ਘਟਨਾ ਸਥਾਨ ਤੇ ਪਹੁੰਚ ਕੇ ਲਾਸ ਨੂੰ ਕਬਜੇ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਦੀ ਸਚਾਈ ਪ੍ਰਾਪਤ ਹੋਣ ਤੋ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਸ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਵਾਰਸਾ ਹਵਾਲੇ ਕਰ ਦਿੱਤੀ ਗਈ ਹੈ।  ਸੂਤਰਾ ਦੇ ਦੱਸਣ ਮੁਤਾਬਿਕ ਮ੍ਰਿਤਕ ਦਾ ਅਦਾਲਤ ‘ਚ ਕੋਈ ਕੇਸ ਚੱਲਦਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਪ੍ਰੇਸ਼ਾਨੀ ਕਾਰਨ ਹੀ ਉਸ ਨੇ ਰੇਲ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

WRITTEN BY