ਰਾਮਪੁਰਾ ਫੂਲ, 25 ਅਪ੍ਰੈਲ (ਕੁਲਜੀਤ ਸਿੰਘ ਢੀਂਗਰਾ)- ਸਥਾਨਕ ਸ਼ਹਿਰ ਦੇ ਪੈਥਰਜ਼ ਕਲੱਬ ਵਿਚ ਕੱਚਾ ਆੜਤੀਆ ਐਸੋਸੀਏਸ਼ਨ (ਨਾਭਾ ਮੰਡੀ) ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿਚ ਸ਼ਹਿਰ ਦੇ ਸਮੂਹ ਆੜਤੀਆ ਨੇ ਸ਼ਿਰਕਤ ਕੀਤੀ ਜਿਸ ਵਿਚ ਉਕਤ ਐਸੋਸੀਏਸ਼ਨ ਦੇ ਪ੍ਰਧਾਨ ਜਗਦੇਵ ਸਿੰਘ ਸੂਚ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਸੂਚ ਨੇ ਕਿਹਾ ਕਿ ਕਿਸੇ ਵੀ ਆੜਤੀਏ ਨਾਲ ਕਿਸੇ ਵੀ ਕਿਸਮ ਦਾ ਕੋਈ ਧੱਕਾ ਜਾਂ ਸ਼ੋਸਣ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਢੀਂਗਰਾ ਟੀਨਾ, ਜਗਦੀਸ ਰਾਏ, ਅਸ਼ੋਕ ਕੁਮਾਰ ਆੜਤੀਆ, ਨਸੀਬ ਚੰਦ, ਅਸੋਕ ਕੁਮਾਰ ਪੱਪੂ, ਰਘੂਨਾਥ, ਵਿਜੈ ਕੁਮਾਰ, ਜੀਵਨ ਕੁਮਾਰ, ਸੁਭਾਸ ਕੁਮਾਰ, ਕ੍ਰਿਸਨ ਕੁਮਾਰ ਕਰਾੜਵਾਲਾ, ਯਾਦਵਿੰਦਰ ਯਾਦ ਢੀਂਗਰਾ ਆਦਿ ਤੋਂ ਇਲਾਵਾਂ ਸਮੂਹ ਆੜਤੀਆ ਵਰਗ ਮੌਜੂਦ ਸੀ।
ਆੜਤੀਆ ਐਸੋਸੀਏਸ਼ਨ ਵੱਲੋਂ ਸਰਬਸੰਮਤੀ ਨਾਲ ਜਗਦੇਵ ਸੂਚ ਬਣੇ ਪ੍ਰਧਾਨ



