ਸਰਦੂਲਗੜ੍ਹ, 25 ਅਪ੍ਰੈਲ (ਵਿਪਨ ਗੋਇਲ, ਬਲਜੀਤ ਪਾਲ)- ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਖਿਆਲੀ ਚਹਿਲਾਂ ਵਾਲੀ ਵਿਖੇ ਅਕਾਲੀ ਦਲ ਅਤੇ ਕਾਂਗਰਸੀਆ ਵਿੱਚ ਸੋਲਰ ਪਲਾਂਟ ਦੇ ਕਬਜੇ ਨੂੰ ਲੈਕੇ ਹੋਈ ਗੋਲੀਬਾਰੀ ਦੋਰਾਨ ਅਕਾਲੀ ਦਲ ਦੇ ਸਾਬਕਾ ਸਰਪੰਚ ਪ੍ਰੇਮ ਸਿੰਘ ਦੇ ਬੇਟੇ ਸੁਖਵਿੰਦਰ ਸਿੰਘ ਦੇ ਹੋਏ ਕਤਲ ਨੇ ਨਵਾਂ ਮੋੜ ਲੈ ਲਿਆ ਹੈ ਇਸ ਹਮਲੇ ਵਿੱਚ ਸ਼ਾਮਲ ਦੱਸੇ ਜਾਂਦੇ ਵਿਆਕਤੀਆਂ ਵਿੱਚੋਂ ਗੁਰਪਾਲ ਸਿੰਘ ਝੰਡੂਕੇ ਅਤੇ ਸਤਨਾਮ ਸਿੰਘ ਲਖਮੀਰਵਾਲਾ ਜਖਮੀ ਹੋ ਗਏ ਸਨ ਜੋ ਕਿ ਸਰਦੂਲਗੜ੍ਹ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਸਨ। ਪੁਲਿਸ ਨੇ ਉਹਨ੍ਹਾ ਦੇ ਬਿਆਨਾ ਦੇ ਆਧਾਰ ਤੇ ਨਗਰ ਪੰਚਾਇਤ ਸਰਦੂਲਗੜ੍ਹ ਦੇ ਪ੍ਰਧਾਨ ਜਤਿੰਦਰ ਜੈਨ ਬੋਬੀ ਸਮੇਤ 8 ਅਕਾਲੀ ਲੀਡਰਾ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ ਜਿਸ ਨੂੰ ਲੈਕੇ ਸਰਦੂਲਗੜ੍ਹ ਦੀ ਰਾਜਨੀਤੀ ਗਰਮਾ ਗਈ ਹੈ।ਪ੍ਰੇਮ ਸਿੰਘ ਸਾਬਕਾ ਸਰਪੰਚ ਖਿਆਲੀ ਚਹਿਲਾ ਵਾਲੀ,ਸੁਖਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਖਿਆਲੀ ਚਹਿਲਾਵਾਲੀ, ਤਰਸੇਮ ਸਿੰਘ ਖਿਆਲੀ ਚਹਿਲਾਵਾਲੀ, ਬਲਵਿੰਦਰ ਸਿੰਘ ਉਰਫ ਬਿੰਦਾ ਝੁਨੀਰ, ਬਿੰਦਰ ਸਿੰਘ ਵਾਸੀ ਸਾਹਨੇਵਾਲੀ, ਕਾਲਾ ਦਾਨੇਵਾਲੀਆ, ਬੋਹੜ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਝੰਡਾ ਕਲਾਂ, ਨਗਰ ਪੰਚਾਇਤ ਸਰਦੂਲਗੜ੍ਹ ਦੇ ਪ੍ਰਧਾਨ ਜਤਿੰਦਰ ਜੈਨ ਬੋਬੀ ਅਤੇ ਦੋ ਤਿੰਨ ਨਾਮਾਲੂਮ ਵਿਆਕਤੀਆ ਤੇ ਮਾਮਲਾ ਨੰ 33 ਧਾਰਾ 307,341,148,149 ਆਈ.ਪੀ.ਸੀ 25,27,54/59 ਏ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਜਦ ਇਸ ਸੰਬੰਧ ਵਿੱਚ ਨਗਰ ਪੰਚਾਇਤ ਸਰਦੂਲਗੜ੍ਹ ਦੇ ਪ੍ਰਧਾਨ ਜਤਿੰਦਰ ਜੈਨ ਬੋਬੀ ਅਤੇ ਬੋਹੜ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨ੍ਹਾ ਨੇ ਕਿਹਾ ਕਿ ਸਾਡੇ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਥਾਣਾ ਝੁਨੀਰ ਮੁੱਖੀ ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਰਪਟ ਮੇਰੇ ਆਉਣ ਤੋ ਪਹਿਲਾ ਪਾਈ ਗਈ ਹੈ ਕਿਸੇ ਦੇ ਕਹਿਣ ਦੇਣ ਨਾਲ ਪਰਚਾ ਨਹੀ ਦਰਜ ਹੋ ਜਾਦਾ ਹੈ ਅਸੀ ਇਸ ਦੀ ਪੜਤਾਲ ਕਰ ਰਹੇ ਹਾਂ ਕਿ ਕੋਣ ਮੁਲਜ਼ਿਮ ਹੈ ਕੋਣ ਬੇਗੁਨਾਹ ਹੈ।
ਸੋਲਰ ਪਲਾਟ ਦੀ ਸਫਾਈ ਦੇ ਠੇਕੇ ਨੂੰ ਲੈ ਕੇ ਹੋਈ ਗੋਲੀਬਾਰੀ ਵਿੱਚ ਸਾਬਕਾ ਅਕਾਲੀ ਸਰਪੰਚ ਦੇ ਪੁੱਤ ਦਾ ਕਤਲ ਦੇ ਮਾਮਲੇ ਨੇ ਲਿਆ ਨਵਾਂ ਮੋੜ



