ਬੁਢਲਾਡਾ, 24 ਅਪ੍ਰੈਲ (ਅਮਨ ਮਹਿਤਾ, ਅਮਿਤ ਜਿੰਦਲ)- ਸਥਾਨਕ ਸ਼ਹਿਰ ਦੇ ਚੋੜੀ ਗਲੀ ਖੇਤਰ ਸਥਿਤ ਆਸ ਪਾਸ ਦੀਆਂ ਗਲੀਆਂ ਵਿੱਚ ਲਗਾਏ ਗਏ ਸੀ ਸੀ ਟੀ ਵੀ ਕੈਮਰਿਆਂ ਲਈ ਲੋਕਾਂ ਨੂੰ ਅਗਾਹ ਕਰਦਿਆਂ ਸਿਟੀ ਪੁਲਿਸ ਨੇ ਥਾਂ ਥਾਂ ਤੇ ਬੇਨਤੀ/ਚੇਤਾਵਨੀ ਬੈਨਰ ਲਗਾ ਕੇ ਪ੍ਰੈਸ਼ਰ ਹਾਰਨ, ਸਪੀਡ, ਗੰਦਗੀ ਅਤੇ ਛੇੜਖਾਨੀ ਕਰਨ ਵਾਲੇ ਲੋਕਾਂ ਨੂੰ ਡੰਡੇ ਨਾਲ ਬੇਨਤੀ ਕੀਤੀ ਹੈ। ਐੱਸ ਐੱਚ ਓ ਸਿਟੀ ਰਣਬੀਰ ਸਿੰਘ ਨੇ ਦੱਸਿਆ ਕਿ ਇਸ ਖੇਤਰ ਵਿੱਚ ਲੰਬੇ ਸਮੇਂ ਤੋਂ ਤੇਜ਼ ਰਫਤਾਰ ਨਾਲ ਦੋ ਪਹੀਆ ਵਾਹਨ, ਬੁਲਟ ਮੋਟਰ ਸਾਇਕਲ ਦੇ ਪਟਾਕੇ, ਟਿਊਸ਼ਨ ਪੜ੍ਹ੍ਹਨ ਵਾਲੀਆਂ ਲੜਕੀਆਂ ਨਾਲ ਛੇੜਛਾੜ ਆਦਿ ਦੀਆਂ ਸ਼ਿਕਾਇਤਾ ਅਕਸਰ ਹੀ ਮਿਲਦੀਆਂ ਸਨ ਪ੍ਰੰਤੂ ਪੁਲਿਸ ਨੇ ਸਮੇਂ ਸਮੇਂ ਤੇ ਨਾਕਾਬੰਦੀ ਕਰਕੇ ਛੇੜਛਾੜ ਅਤੇ ਤੰਗ ਪ੍ਰੇਸ਼ਾਨ ਕਰਨ ਵਾਲੇ ਨੌਜਵਾਨਾਂ ਦਾ ਭੂਤ ਵੀ ਕਈ ਵਾਰ ਉਤਾਰਿਆ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਖੇਤਰ ਦੇ ਲੋਕਾਂ ਦੇ ਸਹਿਯੋਗ ਨਾਲ ਇਸ ਜੁਰਮ ਨੂੰ ਰੋਕਣ ਲਈ ਹਰ ਗਲੀ ਮੁਹੱਲੇ ਵਿੱਚ ਸੀ ਸੀ ਟੀ ਵੀ ਕੈਮਰੇ ਲਗਾ ਦਿੱਤੇ ਹਨ। ਜਿਸ ਕਾਰਨ ਲੋਕਾਂ ਨੇ ਭਾਰੀ ਰਾਹਤ ਮਹਿਸੂਸ ਕੀਤੀ ਹੈ। ਉਨ੍ਹਾ ਦੱਸਿਆਂ ਕਿ ਜਿਲ੍ਹਾ ਪੁਲਿਸ ਵੱਲੋਂ ਚੋੜੀ ਗਲੀ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਵਿੱਚ ਸੀ ਸੀ ਟੀ ਵੀ ਕੈਮਰਿਆਂ ਸੰਬੰਧੀ ਪੁਲਿਸ ਨੂੰ ਸਹਿਯੋਗ ਦੇਣ ਦਾ ਵਿਸ਼ੇਸ਼ ਤੋਰ ਤੇ ਲੋਕਾਂ ਦਾ ਧੰਨਵਾਦ ਕੀਤਾ। ਮੁਹੱਲਾ ਵਾਸੀ ਅਮਰਨਾਥ ਬਿੱਲੂ, ਸੰਜੀਵ ਬਾਂਸਲ, ਕੂੱਕੀ ਬਾਂਸਲ, ਰਾਜੇਸ਼ ਬਿਹਾਰੀ ਬਿੱਲਾ, ਮੌਨੂੰ ਬਿਹਾਰੀ ਆਦਿ ਦਾ ਕਹਿਣਾ ਸੀ ਕਿ ਇਹ ਸੀ ਸੀ ਟੀ ਵੀ ਕੈਮਰੇ ਕਬੀਰ ਆਸ਼ਰਮ ਮੰਦਰ ਤੋਂ ਲੈ ਕੇ ਚੋੜ੍ਹੀ ਗਲੀ ਅਤੇ ਇਸ ਦੇ ਆਸ ਪਾਸ ਦੀਆਂ ਰਹਿੰਦੀਆਂ ਗਲੀਆ ਵਿੱਚ ਵੀ ਲਗਾਏ ਜਾਣਗੇ। ਉਨ੍ਹਾ ਮੁਹੱਲਾ ਵਾਸੀਆਂ ਤੋਂ ਸੀ ਸੀ ਟੀ ਵੀ ਕੈਮਰੇ ਸੰਬੰਧੀ ਸਹਿਯੋਗ ਦੀ ਮੰਗ ਵੀ ਕੀਤੀ।
ਚੋੜੀ ਗਲੀ ਵਿੱਚ ਸੀ ਸੀ ਟੀ ਵੀ ਕੈਮਰਿਆਂ ਤੋਂ ਬਾਅਦ ਡੰਡੇ ਨਾਲ ਪੁਲਿਸ ਨੇ ਕੀਤੀ ਬੇਨਤੀ



