ਬਠਿੰਡਾ, 24 ਅਪ੍ਰੈਲ (ਸੁਖਵਿੰਦਰ ਸਰਾਂ, ਪਵਨ ਕੁਮਾਰ)- ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾਂ ਰੁਘਬੀਰ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਮੀਟਿੰਗ ਹਾਲ, ਦਫਤਰ ਡਿਪਟੀ ਕਮਿਸ਼ਨਰ, ਬਠਿੰਡਾ ਵਿਖੇ ਵੱਖ ਵੱਖ ਵਿਭਾਗਾਂ ਦੀ ਮਲੇਰੀਆ, ਚਿਕਨਗੁਨੀਆਂ ਅਤੇ ਡੇਂਗੂ ਸੰਬੰਧੀ ਮੀਟਿੰਗ ਆਯੋਜਤ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਦੀਪਰਵਾ ਲਾਕਰਾ, ਆਈ.ਏ. ਐਸ. ਵੱਲੋਂ ਕੀਤੀ ਗਈ। ਇਸ ਮੀਟਿੰਗ ਵਿੱਚ ਸਮੂਹ ਸੀਨੀਅਰ ਮੈਡੀਕਲ ਅਫਸਰ ਜ਼ਿਲ੍ਹਾ ਬਠਿੰਡਾ, ਸਿੱਖਿਆ ਵਿਭਾਗ, ਸਮੂਹ ਪਾਸ਼ਣੀ ਸਪਲਾਈ ਕਰਨ ਵਾਲੇ ਅਦਾਰੇ, ਖੇਤੀਬਾੜੀ ਵਿਭਾਗ, ਪਸ਼ੂ ਪਾਲਣ ਵਿਭਾਗ ,ਇਸਤ੍ਰੀ ਅਤੇ ਬਾਲ ਸੁਰੱਖਿਆ ਵਿਭਾਗ, ਮੱਛੀ ਪਾਲਣ ਵਿਭਾਗ, ਂਿਲ੍ਹਾ ਲੋਕ ਨਿਰਮਾਣ ਵਿਭਾਗ, ਂਿਲ੍ਹਾ ਵਿਕਾਸ ਅਤੇ ਪੰਚਾਇਤ ਵਿਭਾਗ, ਪੁਲਿਸ ਵਿਭਾਗ ਅਤੇ ਲੋਕਲ ਬਾਡੀਂ ਵਿਭਾਗ ਵੱਲੋਂ ਹਿੱਸਾ ਲਿਆ ਗਿਆ । ਇਸ ਮੌਕੇ ਂਿਲ੍ਹਾ ਔਪੀਡੀਮਾਲੋਜਿਸਟ ਡਾ. ਰਾਜਪਾਲ ਸਿੰਘ ਵੱਲੋਂ ਪਾਵਰ ਪ੍ਰੈਜਨਟੇਸ਼ਨ ਰਾਹੀਂ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆਂ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਡਿਪਟੀ ਕਮ੍ਵਿਨਰ ਵੱਲੋਂ ਮੀਟਿੰਗ ਵਿੱਚ ਹਾਂਰ ਸਮੂਹ ਵਿਭਾਗਾਂ ਦੇ ਨੂਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਆਪਣੇ ਆਪਣੇ ਵਿਭਾਗਾਂ ਦੇ ਅਧਿਕਾਰੀਆਂ / ਕਰਮਚਾਰੀਆਂ ਦੀ ਮੀਟਿੰਗ ਰੱਖੀ ਜਾਵੇ ਅਤੇ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆਂ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ।ਉਨ੍ਹਾਂ ਸਮੂਹ ਵਿਭਾਗਾਂ ਨੂੰ ਇਹ ਵੀ ਕਿਹਾ ਕਿ ਸਿਹਤ ਵਿਭਾਗ ਨੂੰ ਇਸ ਮੁਹਿੰਮ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਬਣਦੀ ਰਿਪੋਰਟ ਸਮੇਂ ਸਿਰ ਸਿਹਤ ਵਿਭਾਗ ਨੂੰ ਭੇਜੀ ਜਾਵੇ । ਉਨ੍ਹਾਂ ਕਿਹਾ ਕਿ ਐਨ.ਸੀ.ਸੀ./ ਐਨ.ਵਾਈ.ਕੇ./ ਸਕਾਊਟ ਸਟੂਡੈਂਟਸ/ ਐਨ.ਐਸ.ਐਸ. ਸਟੂਡੈਂਟਸ ਨੂੰ ਵੀ ਇਨ੍ਹਾਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਜੋ ਇਹ ਸੁਨੇਹਾ ਘਰ ਘਰ ਪਹੁੰਚਾਇਆ ਜਾ ਸਕੇ । ਇਸ ਮੌਕੇ ਂਿਲ੍ਹਾ ਮਾਸ ਮੀਡੀਆ ਅਫਸਰ,ਐਸ.ਆਈ ਰਛਪਾਲ ਸਿੰਘ,ਐਸ.ਆਈ. ਹਰਜੀਤ ਸਿੰਘ,ਏ.ਯੂ.ਓ. ੍ਵ੍ਰੀ ਅਜਮੇਰ ਸਿੰਘ,ਡਾਟਾ ਮਨੈਜਰ ੍ਵ੍ਰੀ ਅਮਨ ਸਿੰਗਲਾ, ਡੀ.ਈ.ਓ. ਉਮ ਪ੍ਰਕਾਸ਼ਸ ਅਤੇ ਵਕੀਲ ਖਾਨ ਆਦਿ ਹਾਂਰ ਸਨ।
ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਦੀ ਦੇਖ ਰੇਖ ਹੇਠ ਚਿਕਨਗੁਨੀਆਂ ਅਤੇ ਡੇਂਗੂ ਸੰਬੰਧੀ ਮੀਟਿੰਗ



