Skip to content
Independent perspectives. Global stories.
BREAKING

ਪੁਲਿਸ ਨੂੰ ਵੱਡੀ ਸਫਲਤਾ-50 ਪੇਟੀਆਂ ਸ਼ਰਾਬ ਫੜੀ

Share this story

image ਤਲਵੰਡੀ ਸਾਬੋ, 23 ਅਪ੍ਰੈਲ (ਰਾਮ ਰੇਸ਼ਮ ਨਥੇਹਾ)- ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਤੋਂ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਣ ਦੇ ਮਿਲੇ ਹੁਕਮਾਂ ਤਹਿਤ ਜਿਲ੍ਹਾ ਬਠਿੰਡਾ ਤੇ ਐੱਸ.ਐੱਸ.ਪੀ ਸ੍ਰੀ ਨਵੀਨ ਸਿੰਗਲਾ ਦੇ ਹੁਕਮਾਂ ਤੇ ਸਥਾਨਕ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਉਦੋਂ ਭਾਰੀ ਸਫਲਤਾ ਮਿਲੀ ਜਦੋਂ ਸੀਂਗੋ ਪੁਲਿਸ ਚੌਂਕੀ ਦੇ ਮੁਲਾਜਮਾਂ ਨੇ ਬੀਤੀ ਦੇਰ ਸ਼ਾਮ ਇੱਕ ਗੱਡੀ ਨੂੰ 50 ਪੇਟੀਆਂ ਸ਼ਰਾਬ ਸਮੇਤ ਫੜਨ ਵਿੱਚ ਸਫਲਤਾ ਹਾਸਿਲ ਕਰ ਲਈ ਜਦੋਂਕਿ ਹਨ੍ਹੇਰੇ ਦਾ ਫਾਇਦਾ ਉਠਾ ਕੇ ਸ਼ਰਾਬ ਤਸਕਰ ਭੱਜਣ ਵਿੱਚ ਸਫਲ ਰਹੇ।
    ਅੱਜ ਥਾਣਾ ਤਲਵੰਡੀ ਸਾਬੋ ਵਿਖੇ ਪੱਤਰਕਾਰ ਵਾਰਤਾ ਦੌਰਾਨ ਸੀਂਗੋ ਪੁਲਿਸ ਚੌਂਕੀ ਇੰਚਾਰਜ ਗੋਰਾ ਸਿੰਘ ਏ.ਐੱਸ.ਆਈ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੀ ਦੇਰ ਸ਼ਾਮ ਤਲਵੰਡੀ ਸਾਬੋ ਰੋੜੀ ਰੋਡ ਤੇ ਸੀਂਗੋ ਕੋਲ ਪੁਲਿਸ ਨਾਕਾ ਲਾਇਆ ਹੋਇਆ ਸੀ ਤੇ ਉਨ੍ਹਾਂ ਨੇ ਇੱਕ ਯਾਈਲੋ ਗੱਡੀ ਨੂੰ ਰੁਕਣ ਲਈ ਇਸ਼ਾਰਾ ਕੀਤਾ ਤਾਂ ਉਕਤ ਗੱਡੀ ਵਾਲੇ ਨੇ ਰੁਕਣ ਦੀ ਥਾਂ ਨਾਕਾ ਕਰਾਸ ਕਰਦਿਆਂ ਗੱਡੀ ਨੂੰ ਸਰਪੱਟ ਭਜਾ ਲਿਆ ਜਿਸ ਤੇ ਉਨ੍ਹਾਂ ਪੁਲਿਸ ਪਾਰਟੀ ਸਮੇਤ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਕਿ ਅਚਾਨਕ ਪਿੰਡ ਜਗ੍ਹਾ ਰਾਮ ਤੀਰਥ ਕੋਲ ਜਦੋਂ ਉਕਤ ਗੱਡੀ ਦਾ ਡਰਾਈਵਰ ਤਿੱਖੇ ਮੋੜ ਤੋਂ ਗੱਡੀ ਪਿੰਡ ਵੱਲ ਨੂੰ ਮੋੜਨ ਲੱਗਾ ਤਾਂ ਉਕਤ ਗੱਡੀ ਨੰ:ਪੀ.ਬੀ 14 ਐੈਕਸ 9980 ਬੇਕਾਬੂ ਹੋ ਕੇ ਸੜਕ ਨਾਲ ਦੀ ਲੰਘਦੇ ਇੱਕ ਖਾਲ ਵਿੱਚ ਪਲਟ ਗਈ ਤੇ ਉਸ ਵਿੱਚ ਸਵਾਰ ਗੱਡੀ ਵਿੱਚੋਂ ਨਿੱਕਲ ਕੇ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਸਫਲ ਰਹੇ।ਜਦੋਂ ਉਨ੍ਹਾਂ ਨੇ ਆ ਕੇ ਪਲਟੀ ਹੋਈ ਗੱਡੀ ਦਾ ਤਲਾਸ਼ੀ ਲਈ ਤਾਂ ਉਸ ਵਿੱਚੋਂ 50 ਪੇਟੀਆਂ ਹਰਿਆਣਾ ਠੇਕਾ ਮਾਰਕਾ ਜੁਗਨੀ ਸ਼ਰਾਬ ਬਰਾਮਦ ਹੋਈ।ਉਨ੍ਹਾਂ ਕਿਹਾ ਕਿ ਉਕਤ ਗੱਡੀ ਪਹਿਲਾਂ ਤੋਂ ਦੁਰਘਟਨਾਗ੍ਰਸਤ ਸੀ ਤੇ ਇੱਕ ਪਾਸਿਉਂ ਟੁੱਟੀ ਹੋਈ ਸੀ।ਥਾਣਾ ਤਲਵੰਡੀ ਸਾਬੋ ਮੁਖੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਥਾਣਾ ਤਲਵੰਡੀ ਸਾਬੋ ਵਿੱਚ ਐੈਕਸਾਈਜ ਐੈਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ ਤੇ ਕਥਿਤ ਤਸਕਰਾਂ ਨੂੰ ਜਲਦ ਫੜ ਲਿਆ ਜਾਵੇਗਾ। ਪਤਾ ਲੱਗਾ ਹੈ ਕਿ ਗੱਡੀ ਦੀ ਆਰ.ਸੀ ਸੰਗਰੂਰ ਦੇ ਕਿਸੇ ਵਿਅਕਤੀ ਦੇ ਨਾਮ ਹੈ।

WRITTEN BY