ਬਠਿੰਡਾ, 23 ਅਪ੍ਰੈਲ (ਇਕਬਾਲ ਸਿੰਘ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਮੁਹਿੰਮ ਦੇ ਤਹਿਤ ਪੁਲੀਸ ਨੇ ਪੰਜਾਬ ਦੇ ਤਸ਼ਕਰਾਂ ਨੂੰ ਹੈਰੋਇਨ ਸਪਲਾਈ ਕਰਨ ਵਾਲੇ ਦਿੱਲੀ ਨਿਵਾਸੀ ਨਾਈਜੀਰੀਅਨ ਨੂੰ ਇਕ ਕਰੋੜ ਦੀ ਹੈਰੋਇਨ ਸਮੇਤ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ। ਪੁਲੀਸ ਨੇ ਉਸ ਕੋਲੋ ਦੋ ਸੋ ਗ੍ਰਾਮ ਹੈਰੋਇਨ ਤੋਲਣ ਲਈ ਰੱਖਿਆ ਕੰਪਿਊਟਰ ਕੰਢਾ , ਇਕ ਮੋਬਾਇਲ ਫੋਨ, 10 ਹਜ਼ਾਰ ਰੁਪਏ ਨਗਦ ’ਤੇ ਦਿੱਲੀ ਨੰਬਰ ਦੀ ਮਹਿੰਦਰਾ ਐਕਟਿਵਾ ਬਰਾਮਦ ਕੀਤੀ। ਇਸ ਗਿਰੋਹ ਦਾ ਸਰਗਨਾ ਅਫਾਮ ਨਾਮ ਦਾ ਨਾਈਜੀਰੀਅਨ ਅਤੇ ਬਠਿੰਡਾ ਨਿਵਾਸੀ ਤਿੰਨ ਤਸ਼ਕਰ ਹਲੇ ਵੀ ਪੁਲੀਸ ਪਕੜ ਤੋਂ ਬਾਹਰ ਹਨ। ਸਥਾਨਕ ਸਦਰ ਥਾਣਾ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ.ਪੀ. ਸਿਟੀ ਬਲਰਾਜ ਸਿੰਘ ਨੇ ਦਸਿਆ ਸੀ.ਆਈ. ਏ.1 ਦੀ ਪੁਲਿਸ ਨੇ ਇਨਚਾਰਜ ਇੰਸ: ਰਜਿੰਦਰ ਕੁਮਾਰ ਦੀ ਅਗਵਾਈ ਹੇਠ ¦ਘੀ 15 ਅਪ੍ਰੈਲ ਨੂੰ ਸਥਾਨਕ ਮਾਨਸਾ ਰੋਡ ’ਤੇ ਪੈਂਦੇ ਪਿੰਡ ਜੱਸੀ ਪੋ ਵਾਲੀ ਤੋਂ ਕੁਲਵਿੰਦਰ ਸਿੰਘ ਵਾਸੀ ਨਛੱਤਰ ਨਗਰ, ਅਮਰੀਕ ਸਿੰਘ ਵਾਸੀ ਪਿੰਡ ਬੁਰਜ ਭਲਾਈ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ ਢਾਈ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਸੀ। ਫੜ੍ਹੇ ਗਏ ਵਿਅਕਤੀਆਂ ਨੇ ਪੁੱਛ ਪੜਤਾਲ ਦੌਰਾਨ ਜਾਣਕਾਰੀ ਦਿਤੀ ਸੀ ਕਿ ਉਹ ਸੁਰਿੰਦਰ ਕੁਮਾਰ ਵਾਸੀ ਗੁਰੂ ਨਾਨਕਪੁਰਾ ਮੁਹੱਲਾ, ਜਤਿੰਦਰ ਕੁਮਾਰ ਵਾਸੀ ਪਰਸ ਰਾਮ ਨਗਰ , ਜਤਿੰਦਰ ਸ਼ਰਮਾ ਵਾਸੀ ਗਣੇਸ਼ਾ ਬਸਤੀ ਦੇ ਲਈ ਹੈਰੋਇਨ ਦੀ ਸਪਲਾਈ ਦਾ ਕੰਮ ਕਰਦੇ ਹਨ, ਉਹ ਸੁਰਿੰਦਰ ਕੁਮਾਰ ਦੇ ਕਹਿਣ ’ਤੇ ਦਿੱਲੀ ਨਿਵਾਸੀ ਨਾਈਜੀਰੀਅਨ ਅੰਮਾ ਫੂਨਾ ਬਸੀਲ (ਬਾਵਾ) ਵਾਸੀ ਗਲੀ ਨੰ: 10 ਕ੍ਰਿਸ਼ਨਪੁਰੀ ਨਵੀਂ ਦਿੱਲੀ ਤੋਂ ਹੈਰੋਇਨ ਲਿਆਕੇ ਸੁਰਿੰਦਰ ਕੁਮਾਰ ਅਤੇ ਉਸ ਦੇ ਸਾਥੀਆਂ ਨੂੰ ਦਿੰਦੇ ਸਨ ਅਤੇ ਹੈਰੋਇਨ ਲਿਆਉਣ ਦੇ ਬਦਲੇ ਉਨ੍ਹਾਂ ਨੂੰ ਮੋਟਾ ਕਮਿਸ਼ਨ ਮਿਲਦਾ ਸੀ। ਪੁਲੀਸ ਨੇ ਤਫਤੀਸ਼ ਕਰਨ ਤੋਂ ਬਾਅਦ ਫੜ੍ਹੇ ਗਏ ਵਿਅਕਤੀਆਂ ਅਤੇ ਹੈਰੋਇਨ ਮੰਗਵਾਉਣ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਨੂੰ ਹੈਰੋਇਨ ਦੀ ਸਪਲਾਈ ਕਰਨ ਵਾਲੇ ਨਾਈਜੀਰੀਅਨ ਉਪਰ ਐਨ.ਡੀ.ਪੀ. ਐਸ. ਐਕਟ ਦੇ ਅਧੀਨ ਪਰਚਾ ਦਰਜ ਕੀਤਾ ਸੀ। ਉਕਤ ਨਾਈਜੀਰੀਅਨ ਨੂੰ ਫੜ੍ਹਨ ਲਈ ਸੀ.ਆਈ. ਏ. 1 ਨੇ ਵਿਸ਼ੇਸ਼ ਟੀਮ ਤਿਆਰ ਕੀਤੀ ਜਿਸਨੇ ਪੁਖਤਾ ਜਾਣਕਾਰੀ ਮਿਲਣ ’ਤੇ ¦ਘੀ 18 ਅਪ੍ਰੈਲ ਨੂੰ ਦਿੱਲੀ ਜਾਕੇ ਉਕਤ ਨਾਈਜੀਰੀਅਨ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ, ਮਿਲੇ ਰਿਮਾਂਡ ਦੌਰਾਨ ਨਾਈਜੀਰੀਅਨ ਨੇ ਪੁੱਛ ਪੜਤਾਲ ਦੌਰਾਨ ਮੰਨਿਆ ਕਿ ਉਹ ਅਫਾਮ ਨਾਮ ਦੇ ਨਾਈਜੀਰੀਅਨ ਲਈ ਹੈਰੋਇਨ ਸਪਲਾਈ ਦਾ ਕੰਮ ਕਰਦਾ ਹੈ, ਜਿਹੜਾ ਉਸ ਨੂੰ 100 ਗ੍ਰਾਮ ਹੈਰੋਇਨ ਦੀ ਸਪਲਾਈ ਬਦਲੇ 5 ਹਜ਼ਾਰ ਰੁਪਏ ਕਮਿਸ਼ਨ ਦਿੰਦਾ ਸੀ। ਇਸ ਗਿਰੋਹ ਦੇ ਮਾਸਟਰ ਮਾਈਡ ਨਾਈਜੀਰੀਅਨ ਅਤੇ ਭਗੋੜੇ ਚੱਲ ਰਹੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲੈਣ ਲਈ ਪੁਲੀਸ ਨੇ ਫੜ੍ਹੇ ਗਏ ਨਾਈਜੀਰੀਅਨ ਦਾ ਦੋ ਦਿਨ ਦਾ ਰਿਮਾਂਡ ਹੋਰ ਹਾਸਲ ਕੀਤਾ ਤਾਂ ਕਿ ਇਸ ਗਿਰੋਹ ਦੀਆਂ ਜੜ੍ਹਾ ਤੱਕ ਜਾ ਕੇ ਇਸ ਨੂੰ ਖਤਮ ਕੀਤਾ ਜਾਵੇ।
ਡਰੱਗ ਸਪਲਾਇਰ ਨਾਈਜੀਰੀਅਨ ਗ੍ਰਿਫਤਾਰ ਇਕ ਕਰੋੜ ਦੀ ਹੈਰੋਇਨ ਬਰਾਮਦ



