Skip to content
Independent perspectives. Global stories.
BREAKING

ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ : ਡੀ.ਐਸ.ਪੀ.

Share this story

image ਸਰਦੂਲਗੜ, 22 ਅਪ੍ਰੈਲ (ਵਿਪਨ ਗੋਇਲ, ਬਲਜੀਤ ਪਾਲ)- ਸਬ-ਡਵੀਜਨ ਸਰਦੂਲਗੜ ਦੇ ਨਵ-ਨਿਯੁਕਤ ਡੀ.ਐਸ.ਪੀ. ਸ੍ਰੀ ਸੰਜੀਵ ਗੋਇਲ ਨੇ ਆਪਣਾ ਅਹੁਦਾ ਸਾਂਭਦੇ ਹੋਏ ਆਪਣੇ ਦਫਤਰ ਵਿਖੇ ਪੱਤਰਕਾਰਾ ਨਾਲ ਮਿਲਣੀ ਦੌਰਾਨ ਸੰਬੋਧਨ ਕਰਦਿਆ ਹੋਏ ਕਿਹਾ ਕਿ ਨਸ਼ਾ ਵੇਚਣ ਵਾਲਿਆ ਵਿਰੁੱਧ ਪੁਲਿਸ ਵੱਲੋ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾ ਨੂੰ ਬਖਸ਼ਿਆ ਨਹੀ ਜਾਵੇਗਾ ਉਹਨਾ ਨੇ ਪ੍ਰੈਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੋਈ ਵੀ ਵਿਅਕਤੀ ਨਸ਼ਾ, ਜੂਆ ਅਤੇ ਸੱਟੇਬਾਜੀ ਕਰਦਾ ਹੈ ਤਾਂ ਉਹ ਮੇਰੇ ਧਿਆਨ ਵਿੱਚ ਲਿਆਉ ਤਾਂ ਕਿ ਉਹਨਾ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਉਹਨਾ ਨੇ ਕਿਹਾ ਕਿ ਸਾਡਾ ਪੁਲਿਸ ਮੁਲਾਜਮ ਵੀ ਕੋਈ ਇਸ ਕੰਮ ਵਿੱਚ ਸ਼ਾਮਿਲ ਹੈ ਜਾ ਕਿਸੇ ਤੋ ਰਿਸ਼ਵਤ ਮੰਗਦਾ ਹੈ ਉਸ ਨੂੰ ਵੀ ਬਖਸ਼ਿਆ ਨਹੀ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਜੇ ਕੋਈ ਵਿਅਕਤੀ ਨਸ਼ੇ ਵੇਚਣ ਵਾਲੇ ਦਾ ਪਤਾ ਦੱਸਦਾ ਹੈ ਤਾ ਉਸ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਗਲਤ ਅਨਸਰਾ ਨੂੰ ਨੱਥ ਪਾਉਣ ਲਈ ਪੁਲਿਸ ਆਮ ਪਬਲਿਕ ਦੀ ਸੇਵਾ ਵਾਸਤੇ 24 ਘੰਟੇ ਤਿਆਰ ਹੈ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਕੋਲ ਕੋਈ ਜਾਣਕਾਰੀ ਹੁੰਦੀ ਹੈ ਤਾਂ ਤੁਸੀ ਮੈਨੂੰ ਦੱਸ ਸਕਦੇ ਹੋ ਉਸ ਦੇ ਵਿਰੁੱਧ ਤਰੁੰਤ ਐਕਸ਼ਨ ਲਿਆ ਜਾਵੇਗਾ ਲੇਕਿਨ ਇਹ ਜਾਣਕਾਰੀ ਸੱਚੀ ਹੋਣੀ ਚਾਹੀਦੀ ਹੈ।

WRITTEN BY