ਬਰੇਟਾ 22 ਅਪ੍ਰੈਲ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ) ਬਰੇਟਾ ਵਿਖੇ ਇੱਕ ਕਪਾਹ ਫੈਕਟਰੀ ਵਿੱਚ ਅੱਗ ਲੱਗਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਜਾਖਲ ਰੋਡ ਤੇ ਸਥਿੱਤ ਓਕਾਰ ਕਾਟਨ ਫੈਕਟਰੀ ਵਿੱਚ ਰਾਤ ਸਮੇ ਅੱਗ ਲੱਗ ਗਈ ਜਿਸ ਨੂੰ ਮਾਨਸਾ ਤੋ ਆਈ ਫਾਈਰ ਬ੍ਰਿਗੇਡ ਦੀ ਗੱਡੀ ਅਤੇ ਲੋਕਾਂ ਨੇ ਇਕੱਠੇ ਹੋ ਕੇ ਬੁਝਾ ਦਿੱਤਾ। ਇਸ ਸਬੰਧੀ ਫੈਕਟਰੀ ਦੇ ਮਾਲਕ ਇੰਦਰਜੀਤ ਰਾਏ ਨੇ ਦੱਸਿਆ ਕਿ ਫੈਕਟਰੀ ਦੇ ਗੋਦਾਮ ਵਿੱਚ 830 ਗੱਠਾਂ ਰੂੰ ਦੀਆਂ ਪਈਆਂ ਸਨ।ਇਸ ਸਬੰਧੀ ਬਰੇਟਾ ਦੇ ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਕੋਈ ਕੇਸ ਦਰਜ ਨਹੀ ਹੋਇਆ ਅਤੇ ਪੜਤਾਲ ਜਾਰੀ ਹੈ। ਇਸ ਸਬੰਧੀ ਆਮ ਲੋਕਾਂ ਵਿੱਚ ਇਸ ਗੱਲ ਦੀ ਭਾਰੀ ਚਰਚਾ ਹੈ ਕਿ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਇੱਕ ਨਿਰਾ ਡਰਾਮਾ ਹੈ ਕਿਉ ਕਿ ਇਸ ਸਟਾਕ ਤੇ ਇੱਕ ਬੈਂਕ ਦੀ ਲਿਮਟ ਬਣੀ ਹੋਈ ਸੀ ਜਿਸ ਦਾ ਲਗਭਗ ਡੇਢ ਕਰੋੜ ਰੁਪਏ ਦਾ ਬੀਮਾ ਸੀ।
ਕਪਾਹ ਫੈਕਟਰੀ ਵਿੱਚ ਲੱਗੀ ਅੱਗ ਸ਼ੱਕ ਦੇ ਘੇਰੇ ’ਚ



