ਅੰਮ੍ਰਿਤਸਰ, 22 ਅਪ੍ਰੈਲ (ਸੁਨੀਲ ਗੁਪਤਾ)- ਬੀਤੇ ਦਿਨੀ ਸ਼ਰਮਾ ਕਲੋਨੀ ਗਲੀ ਗੇਟ ਵਾਲੀ ਨਜਦੀਕ ਸ਼ਕਤੀ ਮਾਡਲ ਸਕੂਲ ਅੰਮ੍ਰਿਤਸਰ ਵਿਖੇ ਡਾ. ਸੰਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਬਲਿਕ ਮੀਟਿੰਗ ਹੋਈ। ਜਿਸ ਵਿੱਚ ਉਚੇਚੇ ਤੌਰ ਏ.ਸੀ.ਪੀ. ਸਾਊਥ ਮਨਜੀਤ ਸਿੰਘ, ਐਸ. ਐਚ. ੳ. ਸੀ ਡਵੀਜਨ ਅਮਰੀਕ ਸਿੰਘ, ਐਸ. ਐਚ. ੳ. ਸੁਲਤਾਲਵਿੰਡ ਨੀਰਜ ਕੁਮਾਰ ਅਤੇ ਚੌਂਕੀ ਇੰਨਚਾਰਜ ਗੁਜਰਪੁਰਾ, ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪੁੱਜੇ। ਉਨ੍ਹਾਂ ਦੇ ਆਉਣ ਤੇ ਸਕੂਲੀ ਬੱਚਿਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ। ਇਸ ਉਪਰੰਤ ਨਸ਼ਿਆਂ ਤੇ ਆਧਾਰਿਤ ਨੁਕਰ ਨਾਟਕ ਵੀ ਪੇਸ਼ ਕੀਤੇ ਗਏ। ਇਸ ਪ੍ਰੋਗਰਾਮ ਦੀ ਸਾਰੀ ਪੈਰਵਾਈ ਪੱਤਰਕਾਰ ਰਾਜੇਸ਼ ਕੋਂਡਲ ਜੀ ਨੇ ਕੀਤੀ। ਏ. ਸੀ. ਪੀ. ਸਾਊਥ ਜੀ ਨੇ ਪਬਲਿਕ ਸੰਬੋਧਨ ਕਰਦਿਆਂ ਆਖਿਆ ਕਿ ਪਬਲਿਕ ਦੇ ਸਹਿਯੋਗ ਨਾਲ ਹੀ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ। ਜੇ ਕੋਈ ਤੁਹਾਡੇ ਆਸ ਪਾਸ ਨਸ਼ਾ ਵੇਚਦਾ ਹੈ ਤਾਂ ਤੁਸੀਂ ਉਸਦੀ ਇਤਲਾਹ ਆਪਣੀ ਨਜ਼ਦੀਕੀ ਪੁਲਿਸ ਚੌਂਕੀ ਅਤੇ ਮੇਰੇ ਮੋਬਾਇਲ ਨੰਬਰ ਤੇ ਦੇ ਸਕਦੇ ਹੋ। ਅਸੀਂ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਾਂਗੇ। ਉਨ੍ਹਾਂ ਕਿਹਾ ਕਿ ਨਸ਼ੇਖੋਰਾਂ ਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀ ਜਾਵੇਗਾ, ਜੇਕਰ ਕੋਈ ਨਸ਼ਾ ਕਰਨ ਦਾ ਆਦੀ ਤੁਹਾਡੇ ਗੁਆਂਢ ਵਿੱਚ ਹੈ ਤਾਂ ਤੁਸੀ ਉਸਨੂੰ ਪ੍ਰੇਮ ਨਾਲ ਸਾਡੇ ਕੋਲ ਲੈ ਕੇ ਆਉ। ਅਸੀਂ ਉਸਦਾ ਮੈਡੀਕਲ ਇਲਾਜ ਕਵਾਵਾਂਗੇ ਤਾਂ ਜੋ ਉਹ ਮੁੜ ਨਵੇਂ ਸਿਰ ਤੋਂ ਆਪਣੀ ਜਿੰਦਗੀ ਨੂੰ ਜੀ ਸਕੇ। ਇਸ ਮੌਕੇ ਪੰਡਤ ਸ਼ੰਕਰ ਦੱਤ ਜੋਤਸ਼ੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਸੰਜੀਵ ਕੁਮਾਰ, ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ, ਸੰਜੀਵ ਪੁੰਜ, ਪੰਡਤ ਸ਼ੰਕਰ ਦੱਤ ਜੀ ਜੋਤਸ਼ੀ, ਪੱਤਰਕਾਰ ਰਾਜੇਸ਼ ਕੋਂਡਲ, ਸੁਨੀਲ ਗੁਪਤਾ, ਹਰਸ਼ ਪੁੰਜ, ਸੁਖਬੀਰ ਸਿੰਘ , ਏ. ਸੀ. ਪੀ. ਸਾਊਥ ਮਨਜੀਤ ਸਿੰਘ, ਐਸ. ਐਚ. ੳ. ਸੀ ਡਵੀਜਨ ਅਮਰੀਕ ਸਿੰਘ, ਐਸ. ਐਚ. ੳ. ਸੁਲਤਾਲਵਿੰਡ ਨੀਰਜ ਕੁਮਾਰ ਅਤੇ ਚੌਂਕੀ ਇੰਨਚਾਰਜ ਗੁਜਰਪੁਰਾ ਅਤੇ ਹੋਰ ਵੀ ਇਲਾਕੇ ਦੇ ਮੋਹਤਬਾਰ ਵਿਅਕਤੀ ਹਾਜ਼ਰ ਸਨ।
ਏ.ਸੀ.ਪੀ. ਸਾਊਥ ਦੀ ਅਗਵਾਈ ਹੇਠ ਪੁਲਿਸ-ਪਬਲਿਕ ਮੀਟਿੰਗ



