ਡੇਰਾਬੱਸੀ, 22 ਅਪ੍ਰੈਲ (ਧਾਮੀ ਸ਼ਰਮਾ)- ਡੇਰਾਬੱਸੀ ’ਚ ਇਕ ਨਿੱਜੀ ਸਕੂਲ ਦੇ ਮਾਸਟਰ ਵਲੋਂ ਇਕ ਬੱਚੇ ਨੂੰ ਦੀ ਕੁਟਾਈ ਕਰਨ ਦਾ ਦੋਸ਼ ਲਾਇਆ ਹੈ। ਬੱਚੇ ਦੀ ਹਾਲਤ ਖ਼ਰਾਬ ਹੋਣ ’ਤੇ ਉਸ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਹਸਪਤਾਲ ਤੋਂ ਪੁਲਿਸ ਸਟੇਸ਼ਨ ਪੁੱਜੀ ਬੱਚੇ ਦੀ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਪੁਲਿਸ ਨੇ ਬੱਚੇ ਦੇ ਬਿਆਨ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਬੱਚੇ ਦੇ ਪਿਤਾ ਨੇ ਸਕੂਲ ਦੇ ਮਾਸਟਰ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ’ਚ ਸ੍ਰੀ ਸੁਖਮਨੀ ਇੰਟਰਨੈਸ਼ਨਲ ਸਕੂਲ ਵਿਖੇ ਅੱਠਵੀ ਕਲਾਸ ’ਚ ਪੜ੍ਹਣ ਵਾਲੇ ਰਾਣਾ ਪਰਮਵੀਰ ਸਿੰਘ ਪੁੱਤਰ ਸੁਬਾਸ਼ ਰਾਣਾ ਵਾਸੀ, ਸ਼ਕਤੀ ਨਗਰ ਡੇਰਾਬੱਸੀ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਕਲਾਸ ’ ਇੱਕ ਵਿਦਿਆਰਥੀ ਸ਼ਰਾਰਤਾਂ ਕਰ ਰਿਹਾ ਸੀ। ਅਚਾਨਕ ਉਥੇ ਪੁੱਜੇ ਮਾਸਟਰ ਦਿਨੇਸ਼ ਨੇ ਉਸ ਨੂੰ ਰੋਕਣ ਦੀ ਥਾਂ ਮੈਨੂੰ ਹੀ ਕਸੂਰਵਾਰ ਦੱਸਦੇ ਪਹਿਲਾਂ ਮੇਰੀ ਪਿਠ ’ਤੇ ਜੋਰ-ਜੋਰ ਕੇ ਮੁੱਕੇ ਮਾਰੇ ਅਤੇ ਬਾਅਦ ’ਚ ਮੇਰੇ ਮੁੰਹ ’ਤੇ ਥੱਪੜ ਮਾਰੇ, ਜਿਸ ਨਾਲ ਮੈਨੂੰ ਅੱਖਾਂ ਤੋਂ ਦਿਸਣਾ ਤੇ ਕੰਨਾਂ ’ਚ ਸੁਣਨਾ ਬੰਦ ਹੋ ਗਿਆ। ਜਦੋ ਉਹ ਰੋਣ ਲਗ ਪਿਆ ਤਾਂ ਉਕਤ ਮਾਸਟਰ ਹੋਰ ਬੱਚਿਆਂ ਨਾਲ ਮਿਲ ਕੇ ਉਸ ਦਾ ਮਜਾਕ ਉਡਾਉਣ ਲਗ ਗਿਆ। ਸ਼ਿਕਾਇਤ ਮੁਤਾਬਕ ਮਾਸਟਰ ਵਲੋਂ ਇਥੇ ਹੀ ਬੱਸ ਨਹੀਂ ਕੀਤੀ ਤੇ ਮਾਸਟਰ ਉਸਨੂੰ ਸਕੂਲ ਦੀ ਪ੍ਰਿੰਸੀਪਲ ਦੇ ਕੋਲ ਲੈ ਗਿਆ, ਜਿਥੇ ਪ੍ਰਿੰਸੀਪਲ ਨੇ ਮੇਰੀ ਗੱਲ ਸੁਣਣ ਦੀ ਥਾਂ ਮਾਸਟਰ ਦਾ ਸਾਥ ਦਿੰਦੇ ਹੋਏ ਮੇਰੇ ਤੋਂ ਝੂਠੀ ਅਰਜੀ ਲਿਖਵਾ ਲਈ ਕਿ ਮੇਰੇ ਕੋਲੋਂ ਗਲਤੀ ਹੋਈ ਹੈ ਅਤੇ ਮੈ ਇਸ ਦੀ ਮਾਫ਼ੀ ਮੰਗਦਾ ਹਾਂ। ਪਿੰ੍ਰਸੀਪਲ ਦੇ ਰੂਮ ਚੋਂ ਬਾਹਰ ਆਇਆ ਤੇ ਕਿਸੇ ਕੋਲੋ ਮੋਬਾਈਲ ਮੰਗ ਕੇ ਸਾਰੇ ਮਾਮਲੇ ਦੀ ਜਾਣਕਾਰੀ ਆਪਣੇ ਮਾਪਿਆਂ ਨੂੰ ਦਿੱਤੀ, ਜੋ ਉਸ ਨੂੰ ਹਸਪਤਾਲ ਲੈ ਗਏ। ਬੱਚੇ ਦੇ ਪਿਤਾ ਸੁਭਾਸ਼ ਰਾਣਾ ਨੇ ਦੱਸਿਆ ਕਿ ਇੰਨ੍ਹੇ ਛੋਟੇ ਬੱਚੇ ਨੂੰ ਇੰਨ੍ਹੀ ਬੇਦਰਦੀ ਨਾਲ ਮਾਰਨਾ ਬਹੁਤ ਹੀ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇ ਮੁੰਹ ’ਤੇ ਉਗਲਾਂ ਛੱਪ ਗਈਆਂ ਸਨ ਅਤੇ ਪੀਠ ’ਤੇ ਨਿਸ਼ਾਨ ਪੈ ਗਏ ਸਨ। ਜਿਸ ਦੀ ਪੁਸ਼ਟੀ ਡਾਕਟਰ ਵੱਲੋਂ ਕੀਤੇ ਮੈਡੀਕਲ ’ਚ ਕੀਤੀ ਗਈ ਹੈ। ਇਸ ਬਾਰੇ ਸਕੂਲ ਦੀ ਪ੍ਰਿਸੀਪਲ ਪੂਨਮ ਸ਼ਰਮਾ ਨਾਲ ਗੱਲ ਕਰਨ ’ਤੇ ਉਨ੍ਹਾਂ ਨੇ ਫੋਨ ਚੁੱਕੇ ਕੇ ਇਸ ਮਾਮਲੇ ’ਤੇ ਬਾਰੇ ਪੁੱਛਣ ’ਤੇ ਆਵਾਜ ਨਾਲ ਸੁੱਣਨ ਦਾ ਬਹਾਨਾ ਬਣਾ ਕੇ ਫੋਨ ਕੱਟ ਦਿੱਤਾ। ਦੂਜੇ ਪਾਸੇ ਸ੍ਰੀ ਸੁਖਮਨੀ ਗਰੂਪ ਦੇ ਚੇਅਰਮੈਨ ਅਵਤਾਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਸਕੂਲ ਦੀ ਪ੍ਰਿਸੀਪਲ ਨਾਲ ਗੱਲ ਕਰਨ ਲਈ ਕਹਿ ਕੇ ਫੋਨ ਕੱਟ ਦਿੱਤਾ। ਇਸ ਬਾਰੇ ਥਾਣਾ ਮੁਖੀ ਗੁਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੱਚੇ ਦੇ ਬਿਆਨ ਲਏ ਜਾ ਚੁੱਕੇ ਹਨ, ਇਸ ਤੋਂ ਇਲਾਵਾ ਬੱਚੇ ਦੇ ਕੰਨ ਅਤੇ ਅੱਖਾਂ ਦੇ ਟੈਸਟ ਕਰਵਾਉਣ ਲਈ ਕਿਹਾ ਕਿਆ ਹੈ, ਉਸ ਦੀ ਰਿਪੋਰਟ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਸੁਖਮਨੀ ਸਕੂਲ ਦੇ ਵਿਦਿਆਰਥੀ ਵੱਲੋਂ ਮਾਸਟਰ ’ਤੇ ਮਾਰ ਕੁੱਟਾਈ ਦਾ ਦੋਸ਼



