ਸਮਰਾਲਾ, 21 ਅਪ੍ਰੈਲ (ਕਰਮਜੀਤ ਸੋਮਲ)- ਸਮਰਾਲਾ ਵਿਖੇ ਫਾਇਰ ਅਫ਼ਸਰ ਦੀ ਸੇਵਾ ਨਿਭਾ ਰਹੇ ਯਸ਼ਪਾਲ ਰਾਏ ਨੂੰ ਚੰਗੀਆਂ ਸੇਵਾਵਾਂ ਬਦਲੇ ਮਾਨਯੋਗ ਡਾਇਰੈਕਟਰ ਲੋਕਲ ਸਰਕਾਰਾਂ ਵਿਭਾਗ ਵੱਲੋਂ ਚੰਡੀਗੜ੍ਹ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਦੋਰਾਹਾ ਵਿਖੇ ਹੋਏ ਅਮੋਨੀਆ ਗੈਸ ਕਾਂਢ ਮੌਕੇ ਵਧੀਆ ਸੇਵਾਵਾਂ ਬਦਲੇ ਵੀ ਫਾਇਰ ਅਫਸਰ ਯਸ਼ਪਾਲ ਰਾਏ ਨੂੰ ਸਟੇਟ ਐਵਾਰਡ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ। ਚੰਡੀਗੜ੍ਹ ਵਿੱਚ ਰੱਖੇ ਗਏ ਸਨਮਾਨ ਸਮਾਰੋਹ ਵਿੱਚ ਮਾਨਯੋਗ ਹਰਗੁਣਜੀਤ ਕੌਰ ਪੀ. ਸੀ. ਐਸ. ਐਡੀਸ਼ਨਲ ਸੈਕਟਰੀ ਲੋਕਲ ਸਰਕਾਰਾਂ ਅਤੇ ਵਿੱਮੀ ਭੁੱਲਰ ਪੀ. ਸੀ. ਐਸ. ਐਡੀਸਨਲ ਡਾਇਰੈਕਟਰ ਲੋਕਲ ਸਰਕਾਰਾਂ, ਚੀਫ ਫਾਇਰ ਅਫਸਰ ਸ੍ਰੀ ਵਰਮਾ ਅਤੇ ਲੋਕਲ ਸਰਕਾਰਾਂ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਆਦਿ ਵੀ ਹਾਜ਼ਰ ਸਨ।
ਫਾਇਰ ਅਫ਼ਸਰ ਯਸ਼ਪਾਲ ਰਾਏ ਦਾ ਵਿਸ਼ੇਸ਼ ਸਨਮਾਨ



