Skip to content
Independent perspectives. Global stories.
BREAKING

ਫੱਗੂਵਾਲਾ ਕੈਚੀਆਂ ਭਵਾਨੀਗੜ ਵਿਖੇ ਮੋਟਰਸਾਇਕਲ ਤੇ ਵੈਨ ਟੱਕਰ ’ਚ 3 ਜ਼ਖਮੀ

Share this story

image

ਭਵਾਨੀਗੜ, 20 ਅਪ੍ਰੈਲ (ਕ੍ਰਿਸ਼ਨ ਗਰਗ)- ਅੱਜ ਫੱਗੂਵਾਲਾ ਕੈਚੀਆਂ ਵਿੱਚ ਇੱਕ ਮੋਟਰਸਾਇਕਲ ਤੇ ਮਾਰੂਤੀ ਵੈਨ ਵਿੱਚ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਮੋਟਰਸਾਇਕਲ ਸਵਾਰ 3 ਨੋਜਵਾਨ ਬੂਰੀ ਤਰਾਂ ਫੱਟੜ ਹੋ ਗਏ ਜਿਸ ਵਿੱਚ 1 ਨੌਜਵਾਨ ਦਾ ਪੱਟ ਟੁੱਟ ਗਿਆ ਤੇ 1 ਦੀ ਲੱਤ ਟੁੱਟ ਗਈ ਅਤੇ ਇੱਕ ਨੋਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਮਹਿਲ ਕਲਾਂ ਦੇ ਇਹ ਨੋਜਵਾਨ ਮੋਟਰਸਇਕਲ ਨੰਬਰ ਪੀ ਬੀ 19 ਐਲ-1614 ਹੀਰੋ ਹਾਂਡਾ ਤੇ ਸੰਗਰੂਰ ਵਾਲੇ ਪਾਸੋ ਆ ਰਹੇ ਸਨ ਕੈਚੀਆਂ ਪਹੁੰਚਣ ਤੇ ਸਾਹਮਣੇ ਤੋ ਆ ਰਹੀ ਰਹਿਬਰ ਇੰਸਟੀਚਿਉਟ ਦੀ ਵੈਨ ਨੰਬਰ ਪੀ ਬੀ 13 ਡਲਯੂ-2436 ਨਾਲ ਟੱਕਰ ਹੋ ਗਈ। ਜਿਸ ਵਿੱਚ 10 ਵੀ ਦੇ ਪੇਪਰ ਦੇਣ ਭਵਾਨੀਗੜ ਆ ਰਹੇ ਨੌਜਵਾਨ ਮਨਪ੍ਰੀਤ ਸਿੰਘ, ਲਖਵਿੰਦਰ ਸਿੰਘ,ਧਰਮਿੰਦਰ ਸਿੰਘ ਹਾਦਸੇ ਦਾ ਸ਼ਿਕਾਰ ਹੋ ਗਏ। ਮੌਕੇ ਪਰ ਇਹਨਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਭਵਾਨੀਗੜ ਪਹੁੰਚਾਇਆ ਗਿਆ ਮੁੱਢਲੀ ਸਹਾਇਤਾ ਦੇਣ ਉਪਰੰਤ ਦੋ ਨੋਜਵਾਨ ਜਿਸ ਵਿੱਚ ਮਨਪ੍ਰੀਤ ਸਿੰਘ ਜਿਸ ਦੀ ਲੱਤ ਟੱਟ ਜਾਣ , ਲਖਵਿੰਦਰ ਸਿੰਘ ਦੇ ਪੱਟ ਟੂੱਟਣ ਦਾ ਸਮਾਚਾਰ ਹੈ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ ਤੇ ਤੀਜਾ ਨੋਜਵਾਨ ਧਰਮਿੰਦਰ ਸਿੰਘ ਜਖਮੀ ਹਾਲਤ ਵਿੱਚ ਜੇਰੇ ਇਲਾਜ ਹੈ। ਇਸ ਐਕਸੀਡੈਟ ਤੇ ਨੋਜਵਾਨਾਂ ਦੇ ਸੱਟਾਂ ਤੇ ਚਿੰਤਾ ਜਾਹਿਰ ਕਰਦਿਆਂ ਯੁਨਾਇਟਿਡ ਅਕਾਲੀ ਦਲ ਦੇ ਜਰਨਲ ਸਕੱਤਰ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਕਿਹਾ ਕਿ ਐਨੀ ਦੂਰੋ ਬੱਚੇ ਭਵਾਨੀਗੜ ਦੇ ਇੱਕ ਸਕੂਲ ਵਿੱਚ ਪੇਪਰ ਦੇਣ ਆ ਰਹੇ ਹਨ। ਇਸ ਵਿੱਚ ਕਿਧਰੇ ਵਿਦਿਆ ਦੇ ਵਪਾਰੀਕਰਨ ਦੀ ਬੋ ਆ ਰਹੀ ਹੈ ਜਿਸ ਦੀ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸ਼ਥਾਵਾਂ ਦੀਆਂ ਟਰਾਂਸਪੋਰਟਾਂ ਨੂੰ ਵੀ ਚਾਂਹੀਦਾ ਹੈ ਕਿ ਉਹ ਵੀ ਕਾਨੂੰਨ ਦੀ ਸਹੀ ਪਾਲਣਾਂ ਕਰਨ ਤਾਂ ਕਿ ਐਸੇ ਹਾਦਸਿਆਂ ਤੋ ਬਚਿਆਂ ਜਾਵੇ।

WRITTEN BY