ਸੰਗਰੂਰ, 18 ਅਪ੍ਰੈਲ (ਹਰਜੀਤ ਸਿੰਘ ਹਸਨਪੁਰੀ)- ਮਿਊਂਸਪਲ ਖੇਤਰਾਂ ਵਿੱਚ ਨਜਾਇਜ ਕਬਜਿਆਂ ਨੂੰ ਹਟਾਉਣ, ਚੈਕ ਕਰਨ ਅਤੇ ਰੋਕਣ ਲਈ ਮਾਨਯੋਗ ਪੰਜਾਬ ਅਤੇ ਹਰਿਆਨਾ ਹਾਈਕੋਰਟ ਵਿੱਚ ਸਮੇਂ ਸਮੇਂ ਤੇ ਕਈ ਸਿਵਲ ਰਿੱਟ ਪਟੀਸ਼ਨਾਂ ਅਤੇ ਕੰਟੈਪਟ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ। ਮਾਨਯੋਗ ਕੋਰਟ ਵਲੋਂ ਇਹਨਾਂ ਨਾਜਾਇਜ਼ ਕਬਜਿਆਂ ਨੂੰ ਹਟਾਉਣ ਜਾਂ ਰੈਗੂਲਰ ਕਰਨ ਵਾਸਤੇ ਸਮੇਂ ਸਮੇਂ ਤੇ ਹਦਾਇਤਾਂ ਵੀ ਕੀਤੀਆਂ ਗਈਆਂ ਹਨ।ਮੁੱਖ ਤੌਰ ਤੇ ਇਹ ਹਦਾਇਤਾਂ ਮਾਨਯੋਗ ਪੰਜਾਬ ਅਤੇ ਹਰਿਆਨਾ ਹਾਈਕੋਰਟ ਦੇ ਸਿਵਲ ਰਿੱਟ ਪਟੀਸ਼ਨ ਨੰ: 4886 ਆਫ 2003 ਵਿੱਚ ਹੁਕਮ ਮਿਤੀ 04.10.2008 ਵਿੱਚ ਕੀਤੀਆਂ ਗਈਆ ਹਨ। ਪਰੰਤੂ ਹੂਣ ਮਾਨਯੋਗ ਕੋਰਟ ਵਲੋਂ ਉਹਨਾਂ ਸਾਰੀਆਂ ਰਿੱਟ ਪਟੀਸ਼ਨਾਂ ਅਤੇ ਕੰਟੈਂਪਟ ਪਟੀਸ਼ਨਾਂ, ਜਿਹਨਾਂ ਵਿੱਚ ਮਿਊਂਸਪਲ ਹੱਦਬੰਦੀਆਂ ਵਿੱਚ ਨਾਜਾਇਜ ਕਬਜਿਆਂ ਨੂੰ ਹਟਾਉਣ, ਚੈਕ ਕਰਨ ਅਤੇ ਰੋਕਣ ਲਈ ਸਾਂਝਾ ਮੁੱਦਾ ਉਠਾਇਆ ਗਿਆ ਸੀ, ਤੇ ਇਕੱਠਾ ਫੈਸਲਾ ਕਰਦੇ ਹੋਏ ਸੀ.ੳ.ਸੀ.ਪੀ. 1299 ਆਫ 2009 ਵਿੱਚ ਨਾਜਾਇਜ ਕਬਜਿਆਂ ਤੇ ਅੱਗੇ ਤੋਂ ਚੈਕ ਰੱਖਣ ਅਤੇ ਰੋਕਣ ਦੇ ਮਕ’ਦ ਨਾਲ ਡਿਟੇਲਡ ਸਪਸ਼ਟ ਹਦਾਇਤਾਂ ਕੀਤੀਆਂ ਹਨ।ਪਰੰਤੂ ਮਾਨਯੋਗ ਪੰਜਾਬ ਹਰੀਆਨਾ ਹਾਈਕੋਰਟ ਦੇ ਹੁਕਮਾ ਦੀ ਜ਼ਿਲ੍ਹਾ ਸੰਗਰੂਰ ਵਿੱਚ ਅਧਿਕਾਰੀਆ ਨੇ ਹੁਣ ਤੱਕ ਪਾਲਨਾ ਨਹੀ ਕੀਤੀ। ਪੰਜਾਬ ਸਰਕਾਰ ਨੇ 6 ਜੁਲਾਈ 2012 ਨੂੰ ਹਾਈਕੋਰਟ ਦੇ ਹੁਕਮਾ ਦੀ ਪਾਲਨਾ ਕਰਨ ਦੇ ਲਈ ਜ਼ਿਲ੍ਹਾ ਅਧਿਕਾਰੀਆ ਨੂੰ ਹੁਕਮ ਜਾਰੀ ਕੀਤੇ ਸਨ ਪਰ ਪਰਨਾਲਾ ਉਥੀ ਦਾ ਉਥੀ ਹੈ।ਇਸ ਹੁਕਮ ਦੀ ਪਾਲਨਾ ਕਰਨ ਲਈ ਨਗਰਪਾਲਿਕਾ ਸੰਗਰੂਰ ਦੇ ਕਾਰਜਸਾਧਕ ਅਫ਼ਸਰ ਟਿਪਨੀ ਕਰਨ ਲਈ ਕਿਹਾ ਤਾਂ ਉਹਨਾਂ ਨੇ ਕਿਹਾ ਕਿ ਅਜੇ ਤੱਕ ਮੈਂ ਇਹਨਾਂ ਹੁਕਮਾ ਨੂੰ ਨਹੀ ਪੜੀਆ ਜੇਕਰ ਤੁਹਾਡੇ ਪਾਸ ਹੈ ਤਾਂ ਮੈਨੂ ਉਸ ਦੀ ਕਾਪੀ ਦੇ ਦਿਉ ਫਿਰ ਕਾਰਵਾਈ ਵਾਸਤੇ ਸੋਚਾਗੇ।



