Skip to content
Independent perspectives. Global stories.
BREAKING

ਪਾਕਿ ਤੇ ਨੇਪਾਲ ਨੂੰ ਬਿਜਲੀ ਵੇਚੇਗਾ ਪੰਜਾਬ

Share this story

image ਚੰਡੀਗੜ੍ਹ, 17 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੇ ਕੁਝ ਦਿਨਾਂ ਵਿੱਚ ਕੇਂਦਰ ਸਰਕਾਰ ਤੋਂ ਨੇਪਾਲ ਤੇ ਪਾਕਿਸਤਾਨ ਨੂੰ ਬਿਜਲੀ ਸਪਲਾਈ ਕਰਨ ਦੀ ਇਜਾਜ਼ਤ ਮੰਗ ਸਕਦੇ ਹਲ। ਇਸ ਸਬੰਧੀ ਜਲਦੀ ਹੀ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਬਿਜਲੀ ਸਪਲਾਈ  ਕਰਨ ਦੇ ਸਬੰਧ ਵਿੱਚ ਉਹ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਥਰਮਲ ਪਲਾਂਟਾਂ ਵੱਲੋਂ ਪੈਦਾ ਕੀਤੀ ਜਾ ਰਹੀ ਬਿਜਲੀ ਦੇ ਨਿਰਧਾਰਿਤ ਕੋਟੇ ਦੀ ਸਹੀ ਵਰਤੋਂ ਨਾ ਕੀਤੇ ਜਾਣ ਕਾਰਨ ਸੂਬੇ ‘ਚ ਬਿਜਲੀ ਉਪਭੋਗਤਾਵਾਂ ਨੂੰ ਇਸ ਸਾਲ 2750 ਕਰੋੜ ਦਾ ਵਾਧੂ ਬੋਝ ਚੁੱਕਣਾ ਪਵੇਗਾ। ਜ਼ਿਕਰਯੋਗ ਹੈ ਕਿ ਪਲਾਂਟਾਂ ਨੂੰ ਸਥਾਪਿਤ ਕਰਨ ਸਮੇਂ ਪ੍ਰਾਈਵੇਟ ਕੰਪਨੀਆਂ ਨਾਲ ਨਿਰਧਾਰਿਤ ਕੀਮਤ ‘ਤੇ ਬਿਜਲੀ ਸਪਲਾਈ ਕਰਨ ਦਾ ਸਮਝੋਤਾ ਕੀਤਾ ਗਿਆ ਸੀ, ਪਰ ਨਿਰਧਾਰਤ ਕੋਟੇ ਦਾ ਪੂਰਾ ਇਸਤੇਮਾਲ ਨਾ ਕੀਤੇ ਜਾਣ ਕਾਰਨ ਉਸ ਦਾ ਬੋਝ ਆਮ ਜਨਤਾ ਤੇ ਪੈਣਾ ਸੁਭਾਵਿਕ ਹੈ।ਪੰਜਾਬ ‘ਚ ਔਸਤ ਬਿਜਲੀ ਉਤਪਾਦਨ ਲਾਗਤ 4.50 ਰੁਪਏ ਪ੍ਰਤੀ ਯੂਨਿਟ ਹੈ। ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਤੈਅ ਕੋਟੇ ਮੁਤਾਬਕ, ਪੰਜਾਬ ਵਾਸੀ ਖਪਤ ਨਹੀ ਕਰ ਰਹੇ ਤੇ ਸਾਨੂੰ ਸੰਧੀ ਮੁਤਾਬਕ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਖਪਤ ਮੁਤਾਬਕ ਨਹੀ, ਬਲਕਿ ਤੈਅ ਕੀਤੇ ਕੋਟੇ ਮੁਤਾਬਕ ਅਦਾਇਗੀ ਕਰਨੀ ਪੈ ਰਹੀ ਹੈ ਜਿਸਦਾ ਖਮਿਆਜਾ ਆਮ ਜਨਤਾ ਭਾਵ ਅਸੀ ਭੁਗਤ ਰਹੇ ਹਾਂ। ਜੇਕਰ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੁਆਰਾ ਗਵਾਂਢੀ ਦੇਸ਼ਾ ਨੂੰ ਪੈਦਾ ਕੀਤੀ ਜਾ ਰਹੀ ਵਾਧੂ ਬਿਜਲੀ ਦੀ ਸਪਲਾਈ ਕਰਨ ਦੀ ਇਜਾਜਤ ਮਿਲ ਜਾਂਦੀ ਹੈ ਤਾਂ ਜਿੱਥੇ ਤੈਅ ਕੀਤੇ ਕੋਟੇ ਦੀ ਖਪਤ  ਹੋਵੇਗੀ, ਉੱਥੇ ਬਿਜਲੀ ਦੇ ਰੇਟਾਂ ਵਿੱਚ ਗਿਰਾਵਟ ਆਉਣਾ ਵੀ ਸੁਭਾਵਿਕ ਹੈ।

WRITTEN BY