ਨਵੀਂ ਦਿੱਲੀ, 17 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸਹਾਰਾ ਸਮੂਹ ਨੂੰ ਸੁਪਰੀਮ ਕੋਰਟ ਤੋਂ ਸਭ ਤੋਂ ਵੱਡਾ ਝਟਕਾ ਲੱਗਾ ਹੈ।ਕੋਰਟ ਨੇ ਸਹਾਰਾ ਦੇ ਲੋਨਾਵਾਲਾ ਸਥਿਤ ਐਂਬੀ ਵੈਲੀ ਦੀ ਨਿਲਾਮੀ ਦਾ ਹੁਕਮ ਦਿੱਤਾ ਹੈ। ਸਹਾਰਾ ਦੇ ਨਿਵੇਸ਼ਕਾਂ ਨੂੰ 300 ਕਰੋੜ ਰੁਪਏ ਦੀ ਕਿਸ਼ਤ ਜਮਾਂ ਨਾ ਕਰਵਾਉਣ ‘ਤੇ ਕੋਰਟ ਨੇ ਇਹ ਕਦਮ ਚੁੱਕਿਆ ਹੈ। ਕੋਰਟ ਨੇ ਸਮੂਹ ਦੇ ਚੇਅਰਮੈਨ ਸੁਬਰਤ ਰਾਏ ਨੂੰ 28 ਅਪ੍ਰੈਲ ਨੂੰ ਸੁਣਵਾਈ ਦੌਰਾਨ ਕੋਰਟ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਫਰਵਰੀ ‘ਚ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਲੋਨਾਵਾਲਾ ਸਥਿਤ ਐਂਬੀ ਵੈਲੀ ਟਾਊਨਸ਼ਿਪ ਪ੍ਰਾਜੈਕਟ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਸੀ। ਕੋਰਟ ਨੇ ਸਹਾਰਾ ਗਰੁੱਪ ਤੋਂ ਅਜਿਹੀ ਜਾਇਦਾਦ ਦੀ ਵੀ ਸੂਚੀ ਮੰਗੀ ਸੀ, ਜਿਸ ’ਤੇ ਕਿਸੇ ਤਰ੍ਹਾਂ ਦਾ ਕਰਜ਼ਾ ਨਹੀਂ ਲਿਆ ਗਿਆ ਹੋਵੇ। ਸਤੰਬਰ 2012 ’ਚ ਐਂਬੀ ਵੈਲੀ ਦੀ ਕੀਮਤ ਲਗਭਗ 34 ਹਜ਼ਾਰ ਕਰੋੜ ਰੁਪਏ ਲਗਾਈ ਗਈ ਸੀ।
‘
ਸੁਪਰੀਮ ਕੋਰਟ ਵੱਲੋਂ ਸਹਾਰਾ ਦੀ ਐਂਬੇ ਵੈਲੀ ਨੂੰ ਨੀਲਾਮ ਕਰਨ ਦੇ ਦਿੱਤੇ ਹੁਕਮ



