ਨਵੀ ਦਿੱਲੀ, 17 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਏਅਰ ਇੰਡੀਆ ਨੇ ਫਲਾਈਟ ’ਚ ਬਦਤਮੀਜ਼ੀ ਕਰਨ ਵਾਲੇ ਯਾਤਰੀਆਂ ਲਈ ਨਵੇਂ ਨਿਯਮ ਬਣਾਏ ਹਨ।ਇਸਦੇ ਤਹਿਤ ਫਲਾਈਟ ਨੂੰ 1 ਘੰਟਾ ਲੇਟ ਕਰਨ ਵਾਲੇ ਯਾਤਰੀ ਨੂੰ 5 ਲੱਖ, 1 ਘੰਟੇ ਤੋਂ 2 ਘੰਟਾ ਲੇਟ ਕਰਨ ਵਾਲੇ ਯਾਤਰੀ ਨੂੰ 10 ਲੱਖ ਅਤੇ 2 ਘੰਟੇ ਤੋਂ ਜ਼ਿਆਦਾ ਲੇਟ ਕਰਨ ਵਾਲੇ ਯਾਤਰੀ ਨੂੰ 15 ਲੱਖ ਰੁਪਏ ਜੁਰਮਾਨਾ ਰੱਖਿਆ ਗਿਆ ਹੈ।