Skip to content
Independent perspectives. Global stories.
BREAKING

ਜਗਮੀਤ ਬਰਾੜ ਦੀ ਸੁਰੱਖਿਆ ਵਾਪਿਸ ਲਈ

Share this story

image ਚੰਡੀਗੜ੍ਹ, 16 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਨੇ ਕਾਂਗਰਸ ਦੇ ਸਾਬਕਾ ਆਗੂ ਅਤੇ ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਜਗਮੀਤ ਬਰਾੜ ਨੂੰ ਤਗੜਾ ਝਟਕਾ ਦਿੱਤਾ ਹੈ।ਸੂਬਾ ਸਰਕਾਰ ਨੇ ਵੀਆਈਪੀਜ਼ ਤੋਂ ਸੁਰੱਖਿਆ ਵਾਪਸ ਲੈਣ ਦੇ ਅਮਲ ਵਿਚ ਜਗਮੀਤ ਬਰਾੜ ਨੂੰ ਮਿਲੀ ਸੁਰੱਖਿਆ ਵੀ ਵਾਪਸ ਲੈ ਲਈ।ਬਰਾੜ ਨੂੰ ਬੀਤੇ 30 ਸਾਲਾਂ ਤੋਂ ਪੰਜਾਬ ਪੁਲਸ ਦੇ ਚਾਰ ਸੁਰੱਖਿਆ ਮੁਲਾਜ਼ਮ ਮਿਲੇ ਹੋਏ ਸਨ। ਇਸ ਸੰਬੰਧੀ ਬਰਾੜ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਗਮੀਤ ਨੇ ਕਿਹਾ ਕਿ ਪਹਿਲਾਂ ਸਰਕਾਰ ਸਾਰੀਆਂ ਕੌਮੀ ਮਾਨਤਾ ਪ੍ਰਾਪਤ ਪਾਰਟੀਆਂ ਦੇ ਸੂਬਾਈ ਪ੍ਰਧਾਨਾਂ ਨੂੰ ਸੁਰੱਖਿਆ ਮੁਲਾਜ਼ਮ ਤੇ ਨਾਲ ਹੀ ਇਕ ਗੱਡੀ ਵੀ ਦਿੰਦੀ ਸੀ।ਸ਼ਾਇਦ ਨਵੀਂ ਸਰਕਾਰ ਦੀ ਨੀਤੀ ਬਦਲ ਗਈ ਹੈ।

WRITTEN BY