ਭੁਵਨੇਸ਼ਵਰ- ਤਿੰਨ ਤਲਾਕ ਮੁੱਦੇ ਉੱਪਰ ਸਿੱਧੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਆਖਿਆ ਹੈ ਕਿ ਇਸ ਮੁੱਦੇ ’ਤੇ ਮੁਸਲਿਮ ਔਰਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਵਿੱਚ ਕੋਈ ਬੁਰਾਈ ਹੈ ਤਾਂ ਸੁਸਾਇਟੀ ਨੂੰ ਉਸ ਖਿਲਾਫ ਉਠਣਾ ਚਾਹੀਦਾ ਹੈ ਅਤੇ ਪੀੜਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਭਾਜਪਾ ਦੀ ਕੌਮੀ ਕਾਰਜਕਾਰਨੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨ ਤਲਾਕੇ ਦੇ ਮੁੱਦੇ ਉੱਪਰ ਮੁਸਲਿਮ ਭਾਈਚਾਰੇ ਵਿੱਚ ਕੋਈ ਟਕਰਾਅ ਨਹੀਂ ਹੋਣਾ ਚਾਹੀਦਾ। ਉਨ੍ਹਾਂ ਸਾਮਾਜਿਕ ਇਨਸਾਫ ਦੀ ਗੱਲ ਕਰਦੇ ਹੋਏ ਕਿਹਾ ਕਿ ਮੁਸਲਿਮ ਭੈਣਾਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਕਿਸੇ ਨੂੰ ਵੀ ਉਨ੍ਹਾਂ ਦੇ ਸ਼ੋਸ਼ਣ ਦਾ ਅਧਿਕਾਰ ਨਹੀਂ ਹੈ।
ਤਿੰਨ ਤਲਾਕ ਮੁੱਦੇ ’ਤੇ ਮੁਸਲਿਮ ਸਮਾਜ ’ਚ ਕੋਈ ਵਿਵਾਦ ਨਹੀਂ : ਪੀ.ਐਮ.



