ਨਵੀਂ ਦਿੱਲੀ, 28 ਅਗਸਤ (ਵਿਸ਼ਵ ਵਾਰਤਾ) : ਆਸਾਰਾਮ ਮੁੱਦੇ ‘ਤੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਭਾਜਪਾ ਮਹਿਲਾਵਾਂ ਖਿਲਾਫ਼ ਅਪਰਾਧ ਦੇ ਮਾਮਲਿਆਂ ਵਿਚ ਦੋਹਰੇ ਮਾਪਦੰਡ ਅਪਣਾਉਂਦੀ ਹੈ। ਟਵਿੱਟਰ ‘ਤੇ ਆਸਾਰਾਮ ਬਾਪੂ ਦਾ ਸਿੱਧਾ ਜ਼ਿਕਰ ਕੀਤੇ ਬਿਨਾਂ ਉਨ੍ਹਾਂ ਕਿਹਾ ਕਿ,”ਔਰਤਾਂ ਖਿਲਾਫ਼ ਅਪਰਾਧ ‘ਤੇ ਭਾਜਪਾ ਦਾ ਦੋਹਰਾ ਮਾਪਦੰਡ, ਦੂਸਰਿਆਂ ਲਈ ਫਾਂਸੀ ਪਰ ਫਰਜ਼ੀ ਅਧਿਆਤਮਿਕ ਗੁਰੂਆਂ ਲਈ ਮੁਆਫ਼ੀ।” ਇਸ ਦੌਰਾਨ ਭਾਜਪਾ ਨੇਤਾ ਪ੍ਰਭਾਤ ਝਾਅ ਨੇ ਆਸਾਰਾਮ ਬਾਪੂ ਦਾ ਬਚਾਅ ਕੀਤਾ ਹੈ ਅਤੇ ਉਨ੍ਹਾਂ ਖਿਲਾਫ਼ ਲੱਗੇ ਬਲਾਤਕਾਰ ਦੇ ਦੋਸ਼ਾਂ ਨੂੰ ਕਾਂਗਰਸ ਦੀ ਸਾਜਿਸ਼ ਦੱਸਿਆ ਹੈ। ਇਸ ਤੋਂ ਪਹਿਲਾਂ ਭਾਜਪਾ ਨੇਤਾ ਉਮਾ ਭਾਰਤੀ ਨੇ ਵੀ ਆਸਾਰਾਮ ਦਾ ਬਚਾਅ ਕੀਤਾ ਸੀ।