ਵਡੋਦਰਾ, 28 ਅਗਸਤ (ਵਿਸ਼ਵ ਵਾਰਤਾ) : ਗੁਜਰਾਤ ਦੇ ਵਡੋਦਰਾ ਵਿਚ ਅੱਜ ਤੜਕੇ ਦੋ ਇਮਾਰਤਾਂ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 35 ਤੋਂ 40 ਲੋਕਾਂ ਦੇ ਇਸ ਇਮਾਰਤ ਹੇਠਾਂ ਦਬੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਰਾਹਤ ਕਰਮੀਆਂ ਵੱਲੋਂ 7 ਲੋਕਾਂ ਜਿਊਂਦਾ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ ਲੋਕਾਂ ਦੀ ਭਾਲ ਲਈ ਜੇ.ਸੀ.ਬੀ ਮਸ਼ੀਨਾਂ ਅਤੇ ਪ੍ਰਸ਼ਾਸਨ ਦੇ ਰਾਹਤ ਕਰਮੀਆਂ ਵੱਲੋਂ ਜੱਦੋ ਜਹਿਦ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਤੜਕੇ ਹੋਇਆ ਅਤੇ ਲੋਕ ਉਸ ਸਮੇਂ ਇਨ੍ਹਾਂ ਇਮਾਰਤਾਂ ਵਿਚ ਸੁੱਤੇ ਪਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਤੜਕੇ 5:15 ਵਜੇ ਹੋਇਆ।